23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸ਼ਹਿਰ ਗੁਰਦਾਸਪੁਰ ਅੰਦਰ ਚੋਰਾਂ ਦੇ ਹੌਸਲੇ ਬੁਲੰਦ

Ad Position 21
No active advertisement
ਅਜੀਤ ਡੈਸਕ 06-02-2026
ਗੁਰਦਾਸਪੁਰ, 5 ਫਰਵਰੀ (ਚੱਕਰਾਜਾ)-ਸ਼ਹਿਰ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਵਲੋਂ ਥਾਣਾ ਸਿਟੀ ਗੁਰਦਾਸਪੁਰ ਦੇ ਅੰਦਰ ਲੱਗੇ ਹੋਏ ਸਾਈਕਲ ਨੂੰ ਚੋਰੀ ਕਰ ਲਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪ੍ਰੇਮ ਕੁਮਾਰ ਪੁੱਤਰ ਬਾਲ ਕਿਸ਼ਨ ਵਾਸੀ ਕਾਹਨੂੰਵਾਨ ਰੋਡ ਨੇ ਦੱਸਿਆ ਕਿ ਉਹ ਬੀਤੀ 2 ਫਰਵਰੀ ਨੂੰ ਆਪਣੇ ਕਿਸੇ ਨਿੱਜੀ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਗਏ ਸਨ | ਉਨ੍ਹਾਂ ਵਲੋਂ ਆਪਣਾ ਸਾਈਕਲ ਥਾਣੇ ਦੇ ਅੰਦਰ ਲਗਾਇਆ ਗਿਆ ਸੀ | ਪਰ ਜਦੋਂ ਉਹ ਆਪਣਾ ਕੰਮ ਖਤਮ ਕਰਕੇ ਵਾਪਸ ਪਰਤੇ ਤਾਂ ਉਨ੍ਹਾਂ ਦਾ ਸਾਈਕਲ ਉੱਥੇ ਨਹੀਂ ਸੀ | ਪੀੜਿਤ ਪ੍ਰੇਮ ਕੁਮਾਰ ਨੇ ਦੋਸ਼ ਲਗਾਏ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਥਾਣਾ ਸਿਟੀ ਗੁਰਦਾਸਪੁਰ ਦੇ ਚੱਕਰ ਲਗਾ ਰਹੇ ਹਨ | ਪਰ ਨਾ ਤਾਂ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ ਅਤੇ ਨਾ ਹੀ ਪੁਲਿਸ ਵਲੋਂ ਉਨ•ਾਂ ਨੂੰ ਸੀ.ਸੀ.ਟੀ.ਵੀ ਦੀ ਫੁਟੇਜ ਦਿੱਤੀ ਜਾ ਰਹੀ ਹੈ, ਸਗੋਂ ਉਲਟਾ ਉਸ ਤੋਂ ਹੀ ਸਾਈਕਲ ਥਾਣੇ ਅੰਦਰ ਲਿਆਉਣ ਜਾਂ ਨਾ ਲਿਆਉਣ ਸਬੰਧੀ ਸਵਾਲ ਪੁੱਛੇ ਜਾ ਰਹੇ ਹਨ | ਥਾਣੇ ਅੰਦਰੋਂ ਚੋਰੀ ਹੋਏ ਇਸ ਸਾਈਕਲ ਸਬੰਧੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਖੜ•ੇ ਹੋ ਗਏ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇ ਥਾਣੇ ਦੇ ਅੰਦਰ ਹੀ ਉਨ•ਾਂ ਦੇ ਵਾਹਨ ਅਤੇ ਬਾਕੀ ਚੀਜ਼ਾਂ ਸੁਰੱਖਿਅਤ ਨਹੀਂ ਹਨ ਤਾਂ ਬਾਕੀ ਸ਼ਹਿਰ ਦੇ ਕੀ ਹਾਲਾਤ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੰੂ ਜ਼ਮਾਨਤ ਮਿਲਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੀ ਹੋਈ ਜਿੱਤ- ਸੈਣੀ, ਲਾਲੀਆ, ਹਰਪ੍ਰੀਤ ਸਿੰਘ ਅਗਲੀ ਖ਼ਬਰ ਦੇਸ਼ ਦੀ ਵੰਡ ਦੌਰਾਨ ਜਨਮੇ ਜੁੜਵਾ ਭਰਾਵਾਂ ਦੇ ਜੋੜੇ ਨੇ ਮਾਂ ਦੇ ਹੌਸਲੇ ਦੀ ਦੱਸੀ ਦਾਸਤਾਂ
Ad Position 24