28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਅਮਰੀਕਾ ਤੇ ਭਾਰਤ ਦਰਮਿਆਨ ਹੋਣ ਵਾਲੇ ਵਪਾਰਕ ਸਮਝੌਤੇ ਕਿਸਾਨਾਂ ਦਾ ਭਵਿੱਖ ਲਈ ਵੱਡਾ ਖ਼ਤਰਾ-ਬੈਂਸ

Ad Position 21
No active advertisement
ਅਜੀਤ ਡੈਸਕ 07-02-2026
ਗੁਰਦਾਸਪੁਰ, 6 ਫਰਵਰੀ (ਗੁਰਪ੍ਰਤਾਪ ਸਿੰਘ)-ਪੰਜਾਬ ਦੇ ਕਿਸਾਨ ਪਹਿਲਾਂ ਹੀ ਮਹਿੰਗੀ ਖੇਤੀ, ਕਰਜ਼ੇ ਤੇ ਘੱਟ ਆਮਦਨ ਨਾਲ ਜੂਝ ਰਹੇ ਹਨ | ਇਸ ਦਰਮਿਆਨ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਹੋ ਰਹੇ ਵਪਾਰਕ ਸਮਝੌਤੇ ਪੰਜਾਬ ਤੇ ਭਾਰਤ ਦੇ ਕਿਸਾਨਾਂ ਲਈ ਵੱਡਾ ਖ਼ਤਰਾ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਡਾ ਪੰਜ ਆਬ ਫੈਡਰੇਸ਼ਨ ਦੇ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਅਮਰੀਕਾ 'ਚ ਖੇਤੀ ਵੱਡੇ ਕਾਰਪੋਰੇਟ ਅਤੇ ਭਾਰੀ ਸਬਸਿਡੀ ਦੇ ਆਧਾਰ 'ਤੇ ਹੁੰਦੀ ਹੈ, ਜੇਕਰ ਅਮਰੀਕਾ ਤੋਂ ਸਸਤੀ ਕਣਕ, ਮੱਕੀ ਜਾਂ ਹੋਰ ਖੇਤੀਬਾੜੀ ਉਤਪਾਦ ਭਾਰਤ 'ਚ ਖੁੱਲ੍ਹੇ ਤੌਰ 'ਤੇ ਆਏ ਤਾਂ ਪੰਜਾਬ ਦੇ ਛੋਟੇ ਤੇ ਮੱਧਮ ਕਿਸਾਨ ਮਾਰਕੀਟ ਮੁਕਾਬਲੇ 'ਚ ਟਿਕ ਨਹੀਂ ਸਕਣਗੇ | ਇਸ ਦਾ ਸਿੱਧਾ ਅਸਰ ਐਮ.ਐਸ.ਪੀ ਤੇ ਸਰਕਾਰੀ ਖ਼ਰੀਦ ਪ੍ਰਣਾਲੀ 'ਤੇ ਪਵੇਗਾ | ਪੰਜਾਬ ਦੀ ਖੇਤੀ ਐਮ.ਐਸ.ਪੀ ਆਧਾਰਿਤ ਹੈ ਜੋ ਕਿ ਕਿਸਾਨ ਦੀ ਆਰਥਿਕ ਸੁਰੱਖਿਆ ਦੀ ਗਾਰੰਟੀ ਹੈ ਤੇ ਇਸ ਵਿਚ ਕੋਈ ਵਪਾਰਕ ਰੁਕਾਵਟ ਨਹੀਂ ਹੈ | ਅਮਰੀਕਾ ਵਲੋਂ ਐਮ.ਐੱਸ.ਪੀ ਨੂੰ ਵਪਾਰਕ ਵਿਗਾੜ ਕਹਿਣਾ ਕਿਸਾਨਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨ੍ਹਾਂ ਕੋਈ ਵਪਾਰਕ ਸਮਝੌਤਾ ਤੇ ਐਮ.ਐਸ.ਪੀ ਪ੍ਰਣਾਲੀ ਨਾਲ ਕੋਈ ਸਮਝੌਤਾ ਕਬੂਲ ਨਹੀਂ ਹੈ | ਉਨ੍ਹਾਂ ਕਿਹਾ ਕਿ ਆਯਾਤ ਕੰਟਰੋਲ ਤੇ ਸੁਰੱਖਿਆ ਕਾਨੰੂਨਾਂ ਦੇ ਬਿਨ੍ਹਾਂ ਕਿਸਾਨਾਂ ਨੂੰ ਖੁੱਲ੍ਹੇ ਮਾਰਕੀਟ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਦੇ ਹੱਕਾਂ 'ਤੇ ਸੌਦਾ ਕਰਨ ਵਾਲੀ ਕੋਈ ਵੀ ਨੀਤੀ ਪੰਜਾਬ ਕਦੇ ਸਵੀਕਾਰ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਵਪਾਰਕ ਸਮਝੌਤੇ ਦਾ ਮਕਸਦ ਵਿਕਾਸ ਹੋਣਾ ਚਾਹੀਦਾ ਹੈ, ਨਾ ਕਿ ਕਿਸਾਨ ਦੀ ਕੁਰਬਾਨੀ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਵਪਾਰ ਨਹੀਂ, ਸਗੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸੁਖਮਨੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਦੇ ਵਿਦਿਆਰਥੀ ਸਨਮਾਨਿਤ
Ad Position 24