ਧਾਰੀਵਾਲ, 6 ਫਰਵਰੀ (ਜੇਮਸ ਨਾਹਰ)-ਪੰਜਾਬ ਕਿ੍ਸਚਨ ਫਰੰਟ ਵਲੋਂ ਲਗਾਤਾਰ ਪਿੰਡਾਂ 'ਚ ਮੀਟਿੰਗਾਂ ਕਰਕੇ ਮਸੀਹ ਲੋਕਾਂ ਦੇ ਮਸਲਿਆਂ ਦੇ ਹੱਲ ਤੇ ਪਾਸਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਗੰਭੀਰਤਾ ਨਾਲ ਐਕਸ਼ਨ ਲਿਆ ਜਾਵੇਗਾ ਤੇ ਪਿੰਡਾਂ 'ਚ ਪੰਜਾਬ ਕਿ੍ਸਚਨ ਫਰੰਟ ਦੀਆਂ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ, ਇਸ ਦੇ ਨਾਲ ਹੀ ਪਿੰਡਾਂ 'ਚ ਕੀਤੀਆਂ ਜਾਣ ਵਾਲੀਆਂ ਇਹ ਮੀਟਿੰਗਾਂ ਹਰ ਪੱਖ ਤੋਂ ਪ੍ਰਭਾਵਸ਼ਾਲੀ ਹੋਣਗੀਆਂ | ਇਹ ਜਾਣਕਾਰੀ ਪੰਜਾਬ ਕਿ੍ਸਚਨ ਫਰੰਟ ਦੇ ਫਾਊਾਡਰ ਵਿਕਟਰ ਮਸੀਹ ਨੇ ਇੱਥੇ ਸਾਂਝੀ ਕਰਦਿਆਂ ਕਿਹਾ ਕਿ ਅਕਸਰ ਦੇਖਣ 'ਚ ਆਉਂਦਾ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਗੱਲੋਂ ਕਿ੍ਸਚਨ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਉੱਪਰ ਨਾ ਸਹਿਣਯੋਗ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਪਾਸਟਰਾਂ ਨੂੰ ਗਿਰਜਾ ਘਰਾਂ 'ਚ ਪ੍ਰਭੂ ਯਿਸੂ ਮਸੀਹ ਦੀ ਸੇਵਾ ਦਾ ਪ੍ਰਚਾਰ ਕਰਦੇ ਸਮੇਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਨੂੰ ਪੰਜਾਬ ਕਿ੍ਸਚਨ ਫਰੰਟ ਕਦੇ ਵੀ ਕਿਸੇ ਹਾਲਾਤ 'ਤੇ ਬਰਦਾਸ਼ਤ ਨਹੀਂ ਕਰੇਗਾ |