ਡੇਰਾ ਬਾਬਾ ਨਾਨਕ, 6 ਫਰਵਰੀ (ਹੀਰਾ ਸਿੰਘ ਮਾਂਗਟ)-ਜ਼ਿਲ੍ਹਾ ਗੁਰਦਾਸਪੁਰ ਦੇ ਐਸਪੀਰੇਸ਼ਨਲ ਬਲਾਕ ਡੇਰਾ ਬਾਬਾ ਨਾਨਕ ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸੰਪੂਰਨਤਾ ਅਭਿਆਨ 2.0 ਦੀ ਸ਼ੁਰੂਆਤ ਬੀ.ਡੀ.ਪੀ.ਓ. ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਡੇਰਾ ਬਾਬਾ ਨਾਨਕ ਸ਼੍ਰੀ ਅਦਿਤਿਆ ਸ਼ਰਮਾ ਆਈ.ਏ.ਐਸ. ਸ਼ਾਮਿਲ ਹੋਏ | ਇਸ ਸਬੰਧੀ ਬਾਲ ਵਿਕਾਸ ਵਿਭਾਗ ਦੀ ਸੀ.ਡੀ.ਪੀ.ਓ. ਹਰਜੀਤ ਵਾਲੀਆ ਨੇ ਦੱਸਿਆ ਕਿ ਭਾਰਤ ਸਰਕਾਰ ਸੰਪੂਰਨਤਾ ਅਭਿਆਨ 2.0 ਦਾ ਮੁੱਖ ਉਦੇਸ਼ ਛੋਟੇ ਬੱਚਿਆਂ, ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਦੀ ਸਿਹਤ, ਪੋਸ਼ਣ ਤੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਮੁੱਖ ਮਹਿਮਾਨ ਸ਼੍ਰੀ ਅਦਿਤਿਆ ਸ਼ਰਮਾ ਨੇ ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕਰਕੇ ਉੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਂਚ ਕੀਤੀ | ਸ੍ਰੀ ਹਰਜੀਤ ਵਾਲੀਆ ਵਲੋਂ ਮੁੱਖ ਮਹਿਮਾਨ ਦੇ ਕਰ-ਕਮਲਾਂ ਨਾਲ 21 ਗਰਭਵਤੀ ਅÏਰਤਾਂ ਨੂੰ ਖੂਨ ਦੀ ਕਮੀ ਦੂਰ ਕਰਨ ਲਈ ਫਲ ਤੇ ਹੋਰ ਪੋਸ਼ਣ ਸਮੱਗਰੀ ਵੰਡੀ ਗਈ | ਐਸ.ਐਮ.ਓ. ਡਾ. ਪ੍ਰਜੀਤ ਦੀ ਅਗਵਾਈ ਹੇਠ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ, ਜਿਸ ਵਿਚ ਲੋਕਾਂ ਦੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਸੀਨੀਅਰ ਵੈਟਰਨਰੀ ਅਫਸਰ ਡਾ. ਗੁਰਦੇਵ ਸਿੰਘ ਵਲੋਂ ਪਸ਼ੂਆਂ ਦੀ ਬੋਵਾਈਨ ਵੈਕਸੀਨੇਸ਼ਨ (ਐਫ.ਐਮ.ਡੀ.) ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਇਸ ਮੌਕੇ ਬੀ.ਪੀ.ਐਮ. ਸਤਿੰਦਰ ਕੌਰ ਅਤੇ ਕਲਸਟਰ ਕੋਰਡੀਨੇਟਰ ਸੁਨੀਲ ਕੁਮਾਰ, ਐਸਪੀਰੇਸ਼ਨਲ ਬਲਾਕ ਫੈਲੋਜ਼ ਸੁਖਮਨਦੀਪ ਕੌਰ (ਡੇਰਾ ਬਾਬਾ ਨਾਨਕ) ਅਤੇ ਬਲਜੀਤ ਕੌਰ (ਕਲਾਨੌਰ) ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਵਿਚ ਸੁਪਰਵਾਈਜ਼ਰ ਮਨਜੀਤ ਕੌਰ, ਮਨਪ੍ਰੀਤ ਕੌਰ ਤੇ ਆਂਗਣਵਾੜੀ ਵਰਕਰ ਵਰਿੰਦਰ, ਜਸ਼ਨਪ੍ਰੀਤ ਕੌਰ, ਜਤਿੰਦਰ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ, ਵੀਰਪਾਲ ਕੌਰ, ਜਸਪ੍ਰੀਤ ਕੌਰ, ਦੀਪਕਾ, ਹਰਜੋਤ ਕੌਰ, ਸਿਮਰਜੀਤ ਕੌਰ, ਸਰਵਨਜੀਤ ਕੌਰ, ਮਨਜੀਤ ਕੌਰ, ਨੀਤੂ ਰਾਣੀ, ਸੋਨੀਆ, ਪਰਮਜੀਤ ਕੌਰ, ਰਵੀਨਾ ਆਦਿ ਹਾਜ਼ਰ ਸਨ | ਸਮਾਗਮ ਦੀ ਸਫਲਤਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਪਰਮਿੰਦਰ ਸਿੰਘ ਬੇਦੀ ਤੇ ਸਟਾਫ ਅਧਿਆਪਕ ਰਮੇਸ਼ ਅਵਸਥੀ ਦੀ ਪ੍ਰਸ਼ੰਸਾ ਕੀਤੀ ਗਈ |