ਧਿਆਨਪੁਰ, 21 ਫਰਵਰੀ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਦੇ ਮੌਜ਼ੂਦਾ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਚੋਰਾਂ ਵਲੋਂ ਇਕ ਬੇਕਰੀ ਦੀ ਦੁਕਾਨ ਦੀ ਛੱਤ ਪਾੜ ਕੇ ਗੱਲੇ ਵਿਚੋਂ ਕਰੀਬ 40 ਹਜ਼ਾਰ ਰੁਪਏ ਤੇ ਦੁਕਾਨ ਅੰਦਰ ਬਣੇ ਫੋਟੋ ਮੰਦਿਰ ਅੱਗਿਓਾ ਪਏ ਪੈਸੇ ਚੋਰੀ ਕੀਤੇ ਗਏ | ਇਸ ਸਬੰਧੀ ਪੀੜਤ ਦੁਕਾਨਦਾਰ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਸ ਸਵੇਰੇ ਆ ਕੇ ਦੁਕਾਨ ਖੋਲਣ ਲੱਗਾ ਤਾਂ ਅੰਦਰ ਮਿੱਟੀ ਪਈ ਹੋਈ ਸੀ ਤੇ ਜਦ ਉਸ ਨੇ ਛੱਤ ਵੱਲ ਵੇਖਿਆ ਤਾਂ ਚੋਰਾਂ ਵਲੋਂ ਛੱਤ ਪਾੜ ਕੇ ਗੱਲੇ ਵਿਚੋਂ ਕਰੀਬ 40 ਹਜ਼ਾਰ ਰੁਪਏ ਤੇ ਮੰਦਿਰ ਅੱਗੇ ਪਏ ਪੈਸੇ ਚੋਰੀ ਕੀਤੇ ਗਏ ਸਨ | ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਉਨ੍ਹਾਂ ਨੇ ਤੁਰੰਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ | ਪੀੜਤ ਦੁਕਾਨਦਾਰ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ੍ਹ ਕੇ ਸਾਡੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ | ਥਾਣਾ ਡੇਰਾ ਬਾਬਾ ਨਾਨਕ ਦੇ ਅੱੈਸ.ਐੱਚ.ਓ. ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਪੁਲਿਸ ਟੀਮ ਵਲੋਂ ਮੌਕਾ ਦੇਖ ਕੇ ਆਸ-ਪਾਸ ਦੇ ਸੀ.ਸੀ..ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾਵੇਗਾ ਅਤੇ ਜਲਦੀ ਹੀ ਚੋਰਾਂ ਨੂੰ ਗਿ੍ਫ਼ਤਾਰ ਕਰ ਕੇ ਸ਼ਾਲਾਖਾਂ ਵਿਚ ਸੁੱਟਿਆ ਜਾਵੇਗਾ |