15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਚਾਨਕ ਪਈ ਗਹਿਰੀ ਧੁੰਦ ਕਾਰਨ ਗੰਨੇ ਨਾਲ ਭਰੀ ਟਰਾਲੀ ਤੇ ਟਰੱਕ ਦੀ ਹੋਈ ਟੱਕਰ

Ad Position 21
No active advertisement
ਅਜੀਤ ਡੈਸਕ 22-02-2026
ਘੱਲੂਘਾਰਾ ਸਾਹਿਬ, 21 ਫਰਵਰੀ (ਪਰਮ ਮਿਨਹਾਸ)-ਸ਼ੁਕਰਵਾਰ ਦੀ ਅੱਧੀ ਰਾਤ ਤੋਂ ਬਾਅਦ ਅਚਾਨਕ ਪਈ ਗਹਿਰੀ ਧੁੰਦ ਕਾਰਨ ਜਿੱਥੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ, ਉੱਥੇ ਇਸ ਗਹਿਰੀ ਧੁੰਦ ਦੇ ਕਾਰਨ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ਉੱਪਰ 2 ਹਾਦਸੇ ਵਾਪਰ ਗਏ | ਇਕ ਹਾਦਸਾ ਅੱਜ ਸਵੇਰੇ 5:30 ਵਜੇ ਦੇ ਕਰੀਬ ਅੱਡਾ ਸਠਿਆਲੀ ਕੋਲ ਨਹਿਰ ਦੇ ਪੁਲ ਉੱਪਰ ਵਾਪਰਿਆ, ਜਿੱਥੇ ਪੁਲ ਦੇ ਬਿਲਕੁਲ ਵਿਚਕਾਰ ਇਕ ਗੰਨੇ ਨਾਲ ਭਰੀ ਟਰਾਲੀ ਅਤੇ ਟਰੱਕ ਦੀ ਆਪਸ ਵਿਚ ਟੱਕਰ ਹੋ ਗਈ | ਟਰੱਕ ਰੋਪੜ ਤੋਂ ਪਠਾਨਕੋਟ ਵਿਖੇ ਸੀਮੈਂਟ ਲੈ ਕੇ ਜਾ ਰਿਹਾ ਸੀ, ਜਦਕਿ ਪਿੰਡ ਠੱਕਰ ਸੰਧੂ ਵਾਸੀ ਕਿਸਾਨ ਆਪਣੇ ਪਿੰਡ ਤੋਂ ਕੀੜੀ ਮਿੱਲ ਵਿਚ ਗੰਨਾ ਲੈ ਕੇ ਜਾ ਰਿਹਾ ਸੀ, ਜਦੋਂ ਉਹ ਸਠਿਆਲੀ ਨੇੜਲੇ ਨਹਿਰੀ ਪੁਲ ਉੱਪਰ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੀ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ, ਇਸ ਹਾਦਸੇ ਦੇ ਦੌਰਾਨ ਦੋਵੇਂ ਚਾਲਕ ਵਾਲ-ਵਾਲ ਬਚ ਗਏ, ਪਰ ਕਿਸਾਨ ਦੇ ਟਰਾਲੀ ਵਿਚ ਲੱਦੇ ਗੰਨੇ ਦਾ ਭਾਰੀ ਨੁਕਸਾਨ ਹੋਇਆ | ਕਿਸਾਨ ਨੂੰ ਦੁਬਾਰਾ ਦੂਸਰੀ ਟਰਾਲੀ ਉੱਪਰ ਗੰਨਾ ਲੋਡ ਕਰਵਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ | ਨਹਿਰੀ ਪੁਲ ਦੇ ਵਿਚਕਾਰ ਦੋਨੋਂ ਵਾਹਨ ਆਪਸ ਵਿਚ ਟਕਰਾਉਣ ਦੇ ਕਾਰਨ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ | ਸਕੂਲ ਜਾਂਦੇ ਬੱਚਿਆਂ, ਅਧਿਆਪਕਾਂ ਅਤੇ ਹੋਰ ਰੋਜ਼ਮਰਾ ਦੇ ਕੰਮ ਧੰਦੇ 'ਤੇ ਜਾਣ ਵਾਲੇ ਲੋਕਾਂ ਨੂੰ ਬਦਲਵੇਂ ਰਸਤਿਆਂ ਦੇ ਰਾਹੀਂ ਆਪਣੀ ਮੰਜ਼ਿਲ ਉੱਪਰ ਜਾਣਾ ਪਿਆ | ਇਸੇ ਹੀ ਮਾਰਗ ਉੱਪਰ ਸੰਘਣੀ ਧੁੰਦ ਦੇ ਕਾਰਨ ਵਾਪਰੇ ਇਕ ਹੋਰ ਹਾਦਸੇ ਦੌਰਾਨ ਇਕ ਟਿੱਪਰ ਅਤੇ ਵੈਨਿਊ ਕਾਰ ਦੀ ਟੱਕਰ ਹੋ ਗਈ | ਇਸ ਟੱਕਰ ਦੇ ਕਾਰਨ ਵੈਨਿਊ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਭਾਵੇਂ ਕਿ ਟਿੱਪਰ ਅਤੇ ਕਾਰ ਵਾਲਿਆਂ ਦਾ ਆਪਸੀ ਸਮਝੌਤਾ ਹੋ ਗਿਆ, ਪਰ ਧੁੰਦ ਕਾਰਨ ਵਾਪਰੇ ਇਸ ਹਾਦਸੇ ਨੇ ਵਾਹਨ ਚਾਲਕਾਂ ਨੂੰ ਚੁਕੰਨੇ ਕੀਤਾ ਹੈ ਕਿ ਧੁੰਦ ਵਿਚ ਬਹੁਤ ਹੀ ਸਬਰ ਅਤੇ ਸੁਰੱਖਿਅਤ ਹੋ ਕੇ ਚੱਲਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਛੱਪੜ ਕਿਨਾਰੇ ਬਣੇ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦੇ ਪਟਵਾਰਖਾਨੇ ਦੀ ਹਾਲਤ ਦਿਨ-ਬ-ਦਿਨ ਹੋ ਰਹੀ ਹੈ ਖ਼ਸਤਾ ਅਗਲੀ ਖ਼ਬਰ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦਫ਼ਤਰ ਵਿਖੇ ਜਗਰਾਤਾ ਅੱਜ- ਪ੍ਰਧਾਨ ਨਵਦੀਪ ਸਿੰਘ ਪਨੂੰ
Ad Position 24