ਕੋਟਲੀ ਸੂਰਤ ਮੱਲ੍ਹੀ, 21 ਫਰਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਮੰਡੀਕਰਨ ਬੋਰਡ ਵਲੋ ਕਸਬਾ ਕੋਟਲੀ ਸੂਰਤ ਮੱਲ੍ਹੀ ਤੋਂ ਕਲਾਨੌਰ ਵਾਇਆ ਦੇਹੜ ਨੂੰ ਬਣਾਈ ਜਾ ਰਹੀ ਸੜਕ ਮੁਕੰਮਲ ਹੋਣ ਤੋਂ ਪਹਿਲਾ ਹੀ ਟੁੱਟਣ ਕਰ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ, ਸਾਬਕਾ ਸਰਪੰਚ ਬਲਬੀਰ ਸਿੰਘ ਅਠਵਾਲ, ਬਾਬਾ ਚਰਨਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਗਵਾਰਾ ਸਮੇਤ ਪਿੰੰੰੰੰੰੰੰਡ ਦੇਹੜ, ਗਵਾਰਾ, ਫੱਤੂਪੁਰ ਤੇ ਭੁੱਲਰ ਅਠਵਾਲ ਦੇ ਲੋਕਾਂ ਨੇ ਦੱਸਿਆ ਕਿ ਕੋਟਲੀ ਸੂਰਤ ਮੱਲ੍ਹੀ ਤੋਂ ਕਲਾਨੌਰ ਵਾਇਆ ਦੇਹੜ ਗਵਾਰ ਸੜਕ ਵਿਚ ਬਹੁਤ ਵੱਡੇ ਟੋਏ ਪੈ ਗਏ ਸਨ, ਜਿਸ ਕਰ ਕੇ ਪੰਜਾਬ ਮੰਡੀਕਰਨ ਬੋਰਡ ਵਲੋਂ ਇਹ ਸੜਕ ਨਵੰਬਰ ਦਸੰਬਰ 2025 ਵਿਚ ਪਿੰਡ ਦੇਹੜ ਤੋਂ ਕਸਬਾ ਕੋਟਲੀ ਸੂਰਤ ਮੱਲ੍ਹੀ ਤੱਕ ਬਣਾਈ ਗਈ ਸੀ, ਪਰ ਦੋ ਮਹੀਨੇ ਦੇ ਅੰਦਰ ਅੰਦਰ ਹੀ ਇਹ ਸੜਕ ਟੁੱਟਣ ਲੱਗ ਪਈ ਹੈ, ਸੜਕ 'ਚ ਦਰਾੜਾਂ ਪੈ ਰਹੀਆਂ ਹਨ, ਜਿਸ ਕਰ ਕੇ ਲੋਕਾਂ 'ਚ ਕਈ ਤਰ੍ਹਾਂ ਦੇ ਚਰਚੇ ਹਨ | ਉਨ੍ਹਾਂ ਦੱਸਿਆਂ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਨੂੰ ਚੰਗੀਆਂ ਆਵਾਜਾਈ ਸਹੂਲਤਾਂ ਦੇਣ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ, ਪਰ ਨਵੀਂ ਸੜਕ ਏਨ੍ਹੀ ਜਲਦੀ ਟੁੱਟਣ ਕਰ ਕੇ ਲੋਕ ਹੈਰਾਨ-ਪ੍ਰੇਸ਼ਾਨ ਹਨ ਤੇ ਲੋਕਾਂ ਵਿਚ ਕਈ ਤਰ੍ਹਾਂ ਦੇ ਚਰਚੇ ਚਲ ਰਹੇ ਹਨ | ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਡਿਪਟੀ ਕਮਿਸਨਰ ਗੁਰਦਾਸਪੁਰ ਕੋਲੋ ਮੰਗ ਕੀਤੀ ਹੈ ਕਿ ਨਵੀਂ ਬਣੀ ਇਸ ਸੜਕ ਵੱਲ ਸਬੰਧਤ ਅਧਿਕਾਰੀਆਂ ਦਾ ਧਿਆਨ ਦਿਵਾਇਆ ਜਾਵੇ ਤੇ ਇਸ ਨੂੰ ਸੁਚੱਜੇ ਢੰਗ ਨਾਲ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਜਦੋਂ ਕਿ ਇਸ ਸਬੰਧੀ ਪੰਜਾਬ ਮੰਡੀਕਰਨ ਬੋਰਡ ਦੇ ਐਕਸੀਅਨ ਅਸ਼ੋਕ ਕੁਮਾਰ ਨੇ ਦੱਸਿਆਂ ਕਿ ਮੌਸੋਮ ਦੀ ਖ਼ਰਾਬੀ ਕਰ ਕੇ ਇਸ ਸੜਕ ਦਾ ਕੰਮ ਬੰਦ ਕੀਤਾ ਹੈ ਤੇ ਅਜੇ ਇਹ ਸੜਕ ਮੁਕੰਮਲ ਨਹੀ ਬਣੀ ਤੇ ਇਸ ਉਪਰ ਅਜੇ ਬੱਜ਼ਰੀ ਪੈਣੀ ਹੈ, ਜਿਹੜੀ ਕਿ ਆਉਣ ਵਾਲੇ ਦਿਨਾਂ ਦੌਰਾਨ ਪਾਈ ਜਾਵੇਗੀ ਤੇ ਇਸ ਸੜਕ ਨੂੰ ਵਧੀਆ ਬਣਾਇਆ ਜਾਵੇਗਾ |