ਪਠਾਨਕੋਟ, 21 ਫਰਵਰੀ (ਸੰਧੂ)-ਐਨ.ਐਸ.ਐਸ.ਐਸ. ਵਿਭਾਗ ਵਲੋਂ ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਊ ਵਿਸ਼ੇ 'ਤੇ ਪ੍ਰੇਰਨਾਦਾਇਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਨੌਜਵਾਨਾਂ 'ਚ ਸਕਾਰਾਤਮਿਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ | ਵਿਦਿਆਰਥੀਆਂ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਮਹੱਤਵਪੂਰਨ ਸੰਦੇਸ਼ਾਂ ਵਾਲੇ ਸੁੰਦਰ ਤੇ ਅਰਥਪੂਰਨ ਪੋਸਟਰ ਬਣਾਉਣ ਲਈ ਆਪਣੀ ਰਚਨਾਤਮਿਕ ਪ੍ਰਤਿਭਾ ਦੀ ਵਰਤੋਂ ਕੀਤੀ | ਜੇਤੂਆਂ ਨੂੰ ਨਤੀਜਿਆਂ ਦੇ ਐਲਾਨ ਦੇ ਨਾਲ ਸਨਮਾਨਿਤ ਕੀਤਾ ਗਿਆ | ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਛਵੀ ਦੇਵੀ, ਜਸ਼ਨਪ੍ਰੀਤ ਕੌਰ ਤੇ ਸੁਜਾਤਾ ਨੂੰ ਇਨਾਮ ਦਿੱਤੇ ਗਏ | ਇਹ ਸਮਾਗਮ ਐਨ.ਐਸ.ਐਸ. ਇੰਚਾਰਜ ਪ੍ਰੋਫੈਸਰ ਸੋਨਾਲੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ |