29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਮਾਜ ਸੇਵੀ ਆਗੂਆਂ ਨੇ ਬਾਰਡਰ ਜ਼ੋਨ ਦੇ ਚੀਫ਼ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 23-02-2026
ਗੁਰਦਾਸਪੁਰ, 22 ਫਰਵਰੀ (ਅਸ਼ੋਕ ਸ਼ਰਮਾ)-ਸਮਾਜ ਸੇਵੀ ਤੇ ਬੁੱਧੀਜੀਵੀ ਪਰਮਜੀਤ ਸਿੰਘ ਕਲਸੀ ਤੇ ਬਲਦੇਵ ਸਿੰਘ ਬਾਜਵਾ ਵਲੋਂ ਬਾਰਡਰ ਜ਼ੋਨ ਅੰਮਿ੍ਤਸਰ ਦੇ ਚੀਫ਼ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਦਾ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ ਹੈ | ਇਸ ਮੌਕੇ ਬਾਜਵਾ ਤੇ ਕਲਸੀ ਨੇ ਦੱਸਿਆ ਕਿ ਇੰਜੀ: ਬੋਪਾਰਾਏ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਪਾਵਰਕਾਮ ਵਿਭਾਗ ਅੰਦਰ ਚੰਗਾ ਰੁਤਬਾ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਨਿਯੁਕਤੀ ਉਪ ਮੰਡਲ ਅਫ਼ਸਰ ਵਜੋਂ ਨੌਸ਼ਹਿਰਾ ਮੱਝਾ ਸਿੰਘ ਵਿਖੇ ਹੋਈ ਸੀ ਤੇ ਗੁਰਦਾਸਪੁਰ ਵਿਖੇ ਐਕਸੀਅਨ ਤੋਂ ਬਾਅਦ ਮਹਿਕਮੇ ਨੇ ਤਰੱਕੀ ਦੇ ਕੇ ਨਿਗਰਾਨ ਇੰਜੀਨੀਅਰ ਬਣਾ ਦਿੱਤਾ | ਹੁਣ ਉਨ੍ਹਾਂ ਦੀ ਨਿਯੁਕਤੀ ਬਾਰਡਰ ਜ਼ੋਨ ਦੇ ਚੀਫ਼ ਵਜੋਂ ਹੋਣ 'ਤੇ ਉਨ੍ਹਾਂ ਨੇ ਵਧਾਈ ਦਿੱਤੀ ਤੇ ਉਨ੍ਹਾਂ ਨੰੂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਇੰਦਰਪਾਲ ਸਿੰਘ, ਬਿਕਰਮਜੀਤ ਸਿੰਘ ਬਟਾਲਾ, ਬਲਵਿੰਦਰ ਸਿੰਘ, ਪਰਉਪਕਾਰ ਸਿੰਘ ਸੀਨੀਅਰ ਐਕਸੀਅਨ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਸੰਬੰਧ ਵਿਚ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ
Ad Position 24