11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਥਾਣਾ ਤਿੱਬੜ ਵਲੋਂ ਕਾਰਵਾਈ ਨਾ ਕਰਨ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਗੇਟ ਰੈਲੀ <br/>

Ad Position 21
No active advertisement
ਗੇਟ ਰੈਲੀ ਨੰੂ ਸੰਬੋਧਨ ਕਰਦੇ ਹੋਏ ਆਗੂ ਅਤੇ ਹਾਜ਼ਰ ਮੁਲਾਜ਼ਮ | ਤਸਵੀਰ: ਬੋਪਾਰਾਏ <br/> 25-02-2026
ਤਿੱਬੜ, 24 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਤਿੱਬੜ ਦੇ ਕਰਮਚਾਰੀ ਨੰੂ ਇਕ ਖਪਤਕਾਰ ਵਲੋਂ ਉਸ ਨੰੂ ਘਰ ਦੇ ਬਿਜਲੀ ਮੀਟਰ ਦੀ ਬਦਲੀ ਕਰਨ ਤੋਂ ਰੋਕਣ ਤੇ ਗਾਲੀ ਗਲੋਚ ਕਰਨ ਦੀ ਸ਼ਿਕਾਇਤ ਥਾਣਾ ਤਿੱਬੜ ਵਿਚ ਲਿਖਤੀ ਤੌਰ 'ਤੇ ਦਿੱਤੀ ਗਈ ਸੀ | ਪਰ ਅੱਜ ਤੱਕ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਬਿਜਲੀ ਕਰਮਚਾਰੀਆਂ ਵਲੋਂ ਦੋ ਘੰਟੇ ਗੇਟ ਰੈਲੀ ਕੀਤੀ ਗਈ | ਜਿਸ ਦੀ ਅਗਵਾਈ ਕਰਮਚਾਰੀ ਦਲ ਦੇ ਜਨਰਲ ਸਕੱਤਰ ਹਰਪਿੰਦਰ ਸਿੰਘ ਔਜਲਾ, ਸੁਖਦੇਵ ਸਿੰਘ ਖੁੰਡਾ, ਬਲਵਿੰਦਰ ਸਿੰਘ ਸੋਹਲ, ਹਰਦਿਆਲ ਕਸ਼ਅਪ ਤੇ ਹਰੀ ਰਾਮ ਲੂਨਾ ਨੇ ਸਾਂਝੇ ਤੌਰ 'ਤੇ ਕੀਤੀ | ਉਪਰੋਕਤ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਤਿੱਬੜ ਵਿਖੇ ਉਪ ਮੰਡਲ ਅਫ਼ਸਰ ਵਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ | ਪਰ ਪੁਲਿਸ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਜਿਸ ਦੇ ਰੋਸ ਵਜੋਂ ਬਿਜਲੀ ਬੋਰਡ ਦੇ ਸਮੂਹ ਕਰਮਚਾਰੀਆਂ ਵਲੋਂ ਦਫ਼ਤਰ ਵਿਖੇ ਗੇਟ ਰੈਲੀ ਕੀਤੀ ਗਈ ਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਨੇ ਕਿਹਾ ਕਿ ਜੇਕਰ ਬੁੱਧਵਾਰ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਦੋਸ਼ੀ 'ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਨ੍ਹਾਂ ਵਲੋਂ ਮੰਡਲ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ ਤੇ ਬਿਜਲੀ ਵਿਭਾਗ ਦੇ ਕੰਮਕਾਰ ਅਤੇ ਫੀਲਡ ਵਿਚ ਪ੍ਰਭਾਵਿਤ ਹੋਏ ਕੰਮ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਪ੍ਰੇਮ ਸਿੰਘ ਸੁਲਤਾਨਪੁਰ, ਗੁਰਬੀਰ ਸਿੰਘ, ਸੁਰੇਸ਼ ਕੁਮਾਰ, ਰਕੇਸ਼ ਮੋਹਨ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਮੇਜ ਸਿੰਘ, ਮੋਹਨ ਲਾਲ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਮੱਸਾ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਮਨਦੀਪ ਸਿੰਘ, ਜੇ.ਈ. ਗੌਰਵ, ਜੇ.ਈ. ਕਮਲਪ੍ਰੀਤ, ਜੇ.ਈ. ਬਲਜੀਤ ਕੌਰ, ਸੁਮਨ ਕੁਮਾਰੀ, ਗੁਰਵਿੰਦਰ ਕੌਰ, ਬਲਜਿੰਦਰ ਸਿੰਘ, ਅਮਨਪ੍ਰੀਤ, ਦਲਜੀਤ ਸਿੰਘ, ਮੰਗਲ ਸਿੰਘ, ਪ੍ਰਭਜੀਤ ਸਿੰਘ, ਅੰਕਿਤ ਸ਼ਰਮਾ, ਮਨਦੀਪ ਸਿੰਘ, ਜੇ.ਈ. ਹਰੀ ਰਾਮ ਲੂਨਾ, ਮਲਕੀਤ ਸਿੰਘ, ਮਨਜੀਤ ਸਿੰਘ ਅਤੇ ਕਸ਼ਮੀਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਾਲੇ ਦਿਨ ਟੈਕਸੀ ਚਾਲਕ ਕੋਲੋਂ ਟੈਕਸੀ ਖੋਹਣ ਵਾਲੇ ਸ਼ੱਕੀਆਂ ਬਾਰੇ ਭੇਦ ਬਰਕਰਾਰ <br/> ਅਗਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਜੀ. ਐਨ. ਐਮ. ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24