ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਾਲੇ ਦਿਨ ਟੈਕਸੀ ਚਾਲਕ ਕੋਲੋਂ ਟੈਕਸੀ ਖੋਹਣ ਵਾਲੇ ਸ਼ੱਕੀਆਂ ਬਾਰੇ ਭੇਦ ਬਰਕਰਾਰ <br/>
ਦੀਨਾਨਗਰ ਬੱਸ ਸਟੈਂਡ ਅੰਦਰ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਕਾਰ ਖੋਹਣ ਵਾਲੇ ਸ਼ੱਕੀਆਂ ਦੀ ਤਸਵੀਰ |
<br/>
25-02-2026
ਟੈਕਸੀ ਮਾਲਕ, ਟੈਕਸੀ ਚਾਲਕ ਤੇ ਪੁਲਿਸ ਕੋਈ ਵੀ ਬੋਲਣ ਨੂੰ ਤਿਆਰ ਨਹੀਂ
ਹਾਲਾਂਕਿ ਸ਼ੱਕੀਆਂ ਵਲੋਂ ਕੁੱਟਮਾਰ ਕਰਕੇ ਟੈਕਸੀ ਖੋਹੇ ਜਾਣ ਮਗਰੋਂ ਟੈਕਸੀ ਚਾਲਕ ਅਜੇ ਕੁਮਾਰ ਕਿਸੇ ਤਰ੍ਹਾਂ ਚੱਲ ਕੇ ਹਾਈਵੇ ਤੱਕ ਪੁੱਜਾ ਤੇ ਘਟਨਾ ਬਾਰੇ ਲੋਕਾਂ ਨੂੰ ਦੱਸਿਆ | ਜਿਸ ਮਗਰੋਂ ਲੋਕਾਂ ਨੇ ਵਿਜੇ ਨਗਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ | ਦੂਜੇ ਪਾਸੇ ਵਿਜੇ ਨਗਰ ਪੁਲਿਸ ਨੇ ਵੀ ਫ਼ੌਰੀ ਕਾਰਵਾਈ ਕਰਦਿਆਂ ਜੰਮੂ ਜ਼ਿਲੇ੍ਹ ਦੇ ਕਾਹਨਾਚੱਕ ਇਲਾਕੇ ਦੀ ਇਕ ਗੁੱਜਰ ਬਸਤੀ 'ਚੋਂ ਸ਼ੱਕੀ ਹਾਲਤ 'ਚ ਕਾਰ ਬਰਾਮਦ ਕਰ ਲਈ ਹੈ, ਜਿਸ ਦੀਆਂ ਨੰਬਰ ਪਲੇਟਾਂ ਵੀ ਸ਼ੱਕੀਆਂ ਵਲੋਂ ਲਾਹੀਆਂ ਹੋਈਆਂ ਸਨ | ਪਰ ਉਕਤ ਸ਼ੱਕੀ ਲੋਕ ਕੌਣ ਸਨ, ਇਸ ਦੇ ਬਾਰੇ ਭੇਦ ਅਜੇ ਵੀ ਬਰਕਰਾਰ ਹੈ | ਟੈਕਸੀ ਮਾਲਕ ਵਿਕਾਸ ਗੌਰਵ ਉਰਫ ਵਿੱਕੀ ਤੇ ਕਾਰ ਚਾਲਕ ਅਜੇ ਕੁਮਾਰ ਘਟਨਾ ਬਾਰੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ | ਉੱਧਰ ਜਦੋਂ ਇਸ ਸਬੰਧ ਵਿਚ ਇਕ ਸਥਾਨਕ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਵੀ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਜੁਰਮ ਜੰਮੂ ਕਸ਼ਮੀਰ ਵਿਚ ਹੋਇਆ ਹੈ, ਇਸ ਲਈ ਜੰਮੂ ਕਸ਼ਮੀਰ ਪੁਲਿਸ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਰ ਜਦੋਂ 22 ਫਰਵਰੀ ਨੂੰ ਇੱਕੋ ਦਿਨ ਵਾਪਰੀਆਂ ਦੋਵੇਂ ਘਟਨਾਵਾਂ ਦੀ ਕੋਈ ਨੇੜਤਾ ਬਾਰੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਸਿਰਫ਼ ਇੰਨਾ ਹੀ ਕਿਹਾ ਕਿ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ |