11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

21 ਦੀ ਰੈਲੀ ਨੂੰ ਲੈ ਕੇ ਲੰਗਾਹ ਨੇ ਕੀਤੀ ਅਕਾਲੀ ਵਰਕਰਾਂ ਨਾਲ ਮੀਟਿੰਗ <br/>

Ad Position 21
No active advertisement
ਡੇਰਾ ਬਾਬਾ ਨਾਨਕ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ | ਤਸਵੀਰ : ਹੀਰਾ ਸਿੰਘ ਮਾਂਗਟ <br/> 25-02-2026
ਡੇਰਾ ਬਾਬਾ ਨਾਨਕ, 24 ਫਰਵਰੀ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ 21 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ ਅਕਾਲੀ ਦਲ ਬਾਦਲ ਦੀ ਰੈਲੀ ਵਿਰੋਧੀਆਂ ਦੇ ਹੌਂਸਲੇ ਪਸਤ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਰੈਲੀ ਨੂੰ ਲੈ ਕੇ ਰੱਖੀ ਇਕ ਵਰਕਰ ਮੀਟਿੰਗ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਮੌਕੇ ਰਿਕਾਰਡਤੋੜ ਇਕੱਠ ਹੋਵੇਗਾ, ਜੋ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਬਾਜਵਾ, ਸਾ. ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਕੁਲਜੀਤ ਸਿੰਘ ਮਝੈਲ, ਹਰਸਿਮਰਤ ਸਿੰਘ ਬਾਜਵਾ ਵੈਰੋਕੇ, ਤੇਜਵੀਰ ਸਿੰਘ ਪੀ.ਏ., ਗੁਰਪ੍ਰੀਤ ਸਿੰਘ ਬਾਦਲ, ਸਤਨਾਮ ਸਿੰਘ ਪਟਵਾਰੀ, ਜਥੇਦਾਰ ਅਮਰੀਕ ਸਿੰਘ ਠੇਠਰਕੇ, ਜਗਰੂਪ ਸਿੰਘ ਸ਼ਾਹਪੁਰ ਜਾਜਨ, ਬਲਦੇਵ ਸਿੰਘ ਤਪਾਲਾ, ਜੋਗਾ ਸਿੰਘ ਮਾਨ, ਸਾ. ਉਪ ਚੇਅਰਮੈਨ ਬੂਟਾ ਸਿੰਘ ਅਠਵਾਲ, ਸਰਪੰਚ ਜੋਤੀ ਬੰਬ, ਅਮਰਜੀਤ ਸਿੰਘ ਸਾਧਾਂਵਾਲੀ, ਸਤਨਾਮ ਸਿੰਘ ਮੇਤਲਾ, ਰਾਮਪਾਲ ਸੈਕਟਰੀ, ਜਗਮੋਹਨ ਸਿੰਘ ਹਰੂਵਾਲ, ਅਤਰ ਸਿੰਘ ਹਰੂਵਾਲ, ਸੁਰਜੀਤ ਸਿੰਘ ਕਾਦੀਆਂ, ਮਨਜੀਤ ਸਿੰਘ ਖੁਸ਼ਹਾਲਪੁਰ, ਰਨਬੀਰ ਸਿੰਘ ਅਬਦਾਲ, ਮੰਗਲ ਸਿੰਘ ਅਬਦਾਲ, ਪ੍ਰੀਤਮ ਸਿੰਘ ਭਗਠਾਣਾ ਤੁੱਲੀਆਂ, ਸੁੱਚਾ ਸਿੰਘ ਮਛਰਾਲਾ, ਆਸਾ ਸਿੰਘ ਤਲਵੰਡੀ ਗੁਰਾਇਆ, ਅਮਰਜੀਤ ਸਿੰਘ ਸਿੰਘਪੁਰਾ, ਜਸਪਿੰਦਰ ਸਿੰਘ ਝੰਗੀ, ਸੁੱਚਾ ਸਿੰਘ ਡੇਰਾ ਪਠਾਣਾ, ਮਨਜੀਤ ਸਿੰਘ ਮੂਲੋਵਾਲੀ, ਰਤਨ ਸਿੰਘ ਮੂਲੋਵਾਲੀ, ਸੁਖਵਿੰਦਰ ਸਿੰਘ ਜੌੜੀਆਂ ਕਲਾਂ, ਮੋਹਣ ਸਿੰਘ ਸਰਪੰਚ ਕੋਟ ਦਲਪਤ ਰਾਏ, ਪਲਵਿੰਦਰ ਸਿੰਘ ਰਾਮਦਿਵਾਲੀ, ਬਲਜੀਤ ਸਿੰਘ ਖੰਨਾ ਚਮਾਰਾ, ਸਿਮਰਪਾਲ ਸਿੰਘ ਧਰਮਕੋਟ ਪੱਤਣ, ਲਖਬੀਰ ਸਿੰਘ ਡਾਲਾ, ਪ੍ਰੀਤਮ ਸਿੰਘ ਮੰੰਗੀਆਂ, ਪ੍ਰਗਟ ਸਿੰਘ ਕੋਠਾ, ਅਮਰਵੀਰ ਸਿੰਘ ਕੋਠਾ, ਜੋਗਿੰਦਰ ਸਿੰਘ ਭਗਠਾਣਾ, ਮਹਿੰਦਰ ਸਿੰਘ ਵੈਰੋਕੇ, ਰਨਬੀਰ ਸਿੰਘ ਵੈਰੋਕੇ, ਸੁਖਵੰਤ ਸਿੰਘ ਚੌੜਾ ਬਾਜਵਾ, ਦਲਜੀਤ ਸਿੰਘ ਚੌੜਾ ਬਾਜਵਾ, ਬਲਵਿੰਦਰ ਸਿੰਘ ਚੌੜਾ ਬਾਜਵਾ, ਜੋਗਿੰਦਰ ਸਿੰਘ ਪੱਬਾਂਰਾਲੀ, ਜਤਿੰਦਰ ਸਿੰਘ ਰਵਾਲ, ਬਲਜਿੰਦਰ ਸਿੰਘ ਤਲਵੰਡੀ ਰਾਮਾ, ਮੰਗਲ ਸਿੰਘ ਪੱਬਾਂਰਾਲੀ, ਗੁਰਚਰਨ ਸਿੰਘ ਟਰਪੱਲਾ, ਨਿਰਮਲ ਸਿੰਘ ਨਿਕੋਸਰਾਂ, ਬੱਬੂ ਸ਼ਾਹਪੁਰ ਜਾਜਨ, ਬਲਕਾਰ ਸਿੰਘ ਚੈਨੇਵਾਲ, ਹਰਦਿਆਲ ਸਿੰਘ ਚੈਨੇਵਾਲ, ਮੱਖਣ ਸਿੰਘ ਬਸੰਤਕੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ <br/> ਅਗਲੀ ਖ਼ਬਰ ਪਠਾਨਕੋਟ ਤੇ ਆਲੇ-ਦੁਆਲੇ ਦੇ 500 ਮੀਟਰ ਦੇ ਖੇਤਰ ਨੂੰ ਨੋ ਡਰੋਨ ਜ਼ੋਨ ਏਰੀਆ ਐਲਾਨਿਆ
Ad Position 24