11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਦੇ ਪਰਿਵਾਰ ਨਾਲ ਐੱਮ.ਪੀ. ਰੰਧਾਵਾ ਸਮੇਤ ਹੋਰਾਂ ਮੁਹਤਬਰਾਂ ਨੇ ਦੁੱਖ ਪ੍ਰਗਟਾਇਆ <br/>

Ad Position 21
No active advertisement
ਸਰਦਾਰਨੀ ਜੋਗਿੰਦਰ ਕੌਰ (ਹਾਸ਼ੀਏ 'ਚ) ਦੇ ਦਿਹਾਂਤ 'ਤੇ ਰੈਨੂੰ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਐੱਮ.ਪੀ. ਸੁਖਜਿੰਦਰ ਸਿੰਘ ਰੰਧਾਵਾ | ਅਜੀਤ ਤਸਵੀਰ <br/> 25-02-2026
ਕਲਾਨੌਰ, 24 ਫਰਵਰੀ (ਪੁਰੇਵਾਲ)-ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਗੁਰਮੀਤ ਸਿੰਘ ਰੈਨੂੰ ਆਰੇ ਵਾਲਿਆਂ ਤੇ ਉਨ੍ਹਾਂ ਦੀ ਧਰਮਪਤਨੀ ਬੀਬੀ ਜੋਗਿੰਦਰ ਕੌਰ ਦੇ ਦਿਹਾਂਤ ਉਪਰੰਤ ਰੈਨੂੰ ਪਰਿਵਾਰ ਦੇ ਆਗੂ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਰੈਨੂੰ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਨੂੰ, ਪਰਮਜੀਤ ਸਿੰਘ ਰੈਨੂੰ ਮਾਲ ਵਿਭਾਗ, ਪਰਮਿੰਦਰਜੀਤ ਸਿੰਘ ਰੈਨੂੰ, ਕਰਨਬੀਰ ਸਿੰਘ ਰੈਨੂੰ, ਗਗਨਦੀਪ ਸਿੰਘ ਗੱਗੂ ਭਾਜਪਾ ਆਗੂ, ਹਰਦੇਵ ਸਿੰਘ ਅਟਾਰੀ ਸਾ. ਸਰਪੰਚ ਸਮੇਤ ਰੈਨੂੰ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਿਕਾਂ, ਕਾਰੋਬਾਰੀਆਂ, ਸਮਾਜਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਉਦੇਵੀਰ ਸਿੰਘ ਰੰਧਾਵਾ, ਬਲਾਕ ਕਾਂਗਰਸ ਦੇ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਚੇਅ. ਬਲਜੀਤ ਸਿੰਘ ਅਵਾਣ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਸਰਪੰਚ ਹਰਵੰਤ ਸਿੰਘ ਲੋਪਾ, ਰਜਨੀਸ਼ ਸ਼ਰਮਾ ਨੋਨੀ, ਸੰਤ ਹਰਪਾਲ ਸਿੰਘ, ਮਨਿੰਦਰ ਸਿੰਘ ਸਰਜੇਚੱਕ ਹਲਕਾ ਪ੍ਰਧਾਨ ਆਦਿ ਰੈਨੂੰ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ | ਇਸੇ ਤਰ੍ਹਾਂ ਪਰਮਿੰਦਰ ਸਿੰਘ ਪੱਪੀ ਜੌਨਡੀਅਰ ਵਾਲੇ, ਬਲਵਿੰਦਰ ਸਿੰਘ ਰਹੀਮਾਂਬਾਦ, ਦਲਜੀਤ ਸਿੰਘ ਸੱਭਰਵਾਲ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਪ੍ਰਵੀਨ ਤੁੱਲੀ, ਛੀਨਾ ਸਿੰਘ, ਹਰਕੰਵਲ ਸਿੰਘ ਰੰਧਾਵਾ ਮਾਝਾ ਖੇਤੀ ਸਟੋਰ, ਡਾ. ਅਮਰਬੀਰ ਸਿੰਘ ਮੁਲਤਾਨੀ, ਡਾ. ਐੱਸ.ਪੀ. ਸਿੰਘ ਮੁਲਤਾਨੀ, ਕਾਕਾ ਮਹਾਂਦੇਵ, ਤੇਜਿੰਦਰ ਜਿੰਦ, ਦਰਸ਼ਨ ਸਿੰਘ ਪੁਰੇਵਾਲ, ਮੇਜਰ ਸਿੰਘ, ਸੁਰਜੀਤ ਸਿੰਘ ਭੁੱਲਰ, ਗਗਨਦੀਪ ਸਿੰਘ ਆਦਿ ਵਲੋਂ ਰੈਨੂੰ ਪਰਿਵਾਰ ਨਾਲ ਦੱੁਖ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ 4 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਅੰਮਿ੍ਤ ਸੰਚਾਰ ਕਰਵਾਇਆ <br/>
Ad Position 24