11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਲਗੀਧਰ ਇੰਟਰਨੈਸ਼ਨਲ ਸਕੂਲ ਦੇ 4 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/>

Ad Position 21
No active advertisement
ਕਲਗ਼ੀਧਰ ਇੰਟਰਨੈਸ਼ਨਲ ਸਕੂਲ ਦੇ ਜੇ.ਈ.ਈ ਮੇਨ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਪਿ੍ੰਸੀਪਲ ਰਾਣਾ ਨਾਲ ਜੇਤੂ ਚਿੰਨ੍ਹ ਬਣਾਉਂਦੇ ਹੋਏ | ਤਸਵੀਰ: ਅਸ਼ੋਕ ਸ਼ਰਮਾ <br/> 25-02-2026
ਗੁਰਦਾਸਪੁਰ, 24 ਫਰਵਰੀ (ਅਸ਼ੋਕ ਸ਼ਰਮਾ)-ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਰਾਸ਼ਟਰੀ ਪੱਧਰ 'ਤੇ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ | ਸਕੂਲ ਦੇ ਚਾਰ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਵਲੋਂ ਐਲਾਨੇ ਜੇ.ਈ.ਈ ਮੇਨ 2026 ਦੇ ਨਤੀਜਿਆਂ 'ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ | 12ਵੀਂ ਜਮਾਤ ਦੇ ਇਨ੍ਹਾਂ ਚਾਰ ਹੋਣਹਾਰ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਤੇ ਸਕੂਲ ਦੇ ਸ਼ਾਨਦਾਰ ਮਾਰਗ ਦਰਸ਼ਨ ਸਦਕਾ ਇਹ ਵਕਾਰੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿਚ ਅਸ਼ੀਸ਼ ਗੁਪਤਾ ਤੇ ਸ਼ਾਇਨਾ ਗੁਪਤਾ ਦੇ ਪੁੱਤਰ ਅਰਨਵ ਗੁਪਤਾ (99.7 ਫ਼ੀਸਦੀ), ਰਾਮ ਕੁਮਾਰ ਸ਼ਰਮਾ ਤੇ ਅਨਾਮਿਕਾ ਸ਼ਰਮਾ ਦੇ ਪੁੱਤਰ ਗੰਗੇਸ਼ ਸ਼ਰਮਾ (96.5 ਫ਼ੀਸਦੀ), ਧਰਮਦੇਵ ਕੁਮਾਰ ਤੇ ਨਿਸ਼ਾ ਦੇਵੀ ਦੇ ਪੁੱਤਰ ਆਦਰਸ਼ ਰਾਜ (88.0 ਫ਼ੀਸਦੀ) ਤੇ ਵਿਨੈ ਕੁਮਾਰ ਡਡਵਾਲ ਤੇ ਵੀਨਾ ਕੁਮਾਰੀ ਦੇ ਪੁੱਤਰ ਆਦਿਤਿਆ ਡਡਵਾਲ (84.0 ਫ਼ੀਸਦੀ) ਸ਼ਾਮਿਲ ਹਨ | ਸਕੂਲ ਦੇ ਚੇਅਰਮੈਨ ਧਿਆਨ ਸਿੰਘ, ਐਮ.ਡੀ ਸਤਨਾਮ ਸਿੰਘ ਤੇ ਪਿ੍ੰਸੀਪਲ ਪੰਕਜ ਰਾਣਾ ਨੇ ਵਿਦਿਆਰਥੀਆਂ ਦੀ ਇਸ ਇਤਿਹਾਸਕ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ | ਪਿ੍ੰਸੀਪਲ ਰਾਣਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੇ ਸਖ਼ਤ ਅਨੁਸ਼ਾਸਨ ਅਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹੈ | ਇਸ ਔਖੀ ਇੰਜੀਨੀਅਰਿੰਗ ਪ੍ਰੀਖਿਆ ਵਿਚ ਇੰਨੇ ਉੱਚ ਅੰਕਾਂ ਨਾਲ ਵਿਦਿਆਰਥੀਆਂ ਦੀ ਚੋਣ ਨਾ ਸਿਰਫ਼ ਸਕੂਲ, ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਸਕੂਲ ਦੇ ਚੇਅਰਮੈਨ ਧਿਆਨ ਸਿੰਘ ਤੇ ਐਮ.ਡੀ ਸਤਨਾਮ ਸਿੰਘ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਕੂਲ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਨਾ ਸਿਰਫ਼ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਹੈ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਮਾਨਸਿਕ ਤੇ ਅਕਾਦਮਿਕ ਤੌਰ 'ਤੇ ਤਿਆਰ ਕਰਨਾ ਵੀ ਹੈ | ਸਕੂਲ ਕੈਂਪਸ ਖੁਸ਼ੀ ਦੇ ਮਾਹੌਲ ਨਾਲ ਭਰ ਗਿਆ | ਸਕੂਲ ਪ੍ਰਬੰਧਨ ਨੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਦਾ ਅਨੁਸ਼ਾਸਿਤ ਵਾਤਾਵਰਨ, ਅਧਿਆਪਕਾਂ ਦੀ ਗਾਈਡੈਂਸ ਤੇ ਮਾਪਿਆਂ ਦੇ ਆਸ਼ੀਰਵਾਦ ਉਨ੍ਹਾਂ ਦੀ ਪ੍ਰਾਪਤੀ ਦੀ ਨੀਂਹ ਸਨ | ਉਨ੍ਹਾਂ ਨੇ ਸਕੂਲ ਦੀ ਸਿੱਖਿਆ ਪ੍ਰਣਾਲੀ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ ਯੋਜਨਾ' ਨਾਲ ਗ਼ਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ-'ਆਪ' ਆਗੂ <br/> ਅਗਲੀ ਖ਼ਬਰ ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਦੇ ਪਰਿਵਾਰ ਨਾਲ ਐੱਮ.ਪੀ. ਰੰਧਾਵਾ ਸਮੇਤ ਹੋਰਾਂ ਮੁਹਤਬਰਾਂ ਨੇ ਦੁੱਖ ਪ੍ਰਗਟਾਇਆ <br/>...
Ad Position 24