11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

'ਮੇਰੀ ਰਸੋਈ ਯੋਜਨਾ' ਨਾਲ ਗ਼ਰੀਬ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ-'ਆਪ' ਆਗੂ <br/>

Ad Position 21
No active advertisement
ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ | ਤਸਵੀਰ : ਹਰਦੀਪ ਸਿੰਘ ਸੰਧੂ <br/> 25-02-2026
ਡੇਹਰੀਵਾਲ ਦਰੋਗਾ, 24 ਫਰਵਰੀ (ਹਰਦੀਪ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਮੇਰੀ ਰਸੋਈ ਯੋਜਨਾ' ਗਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਵੱਡਾ ਸਹਾਰਾ ਸਾਬਤ ਹੋਣ ਜਾ ਰਹੀ ਹੈ | ਇਸ ਯੋਜਨਾ ਤਹਿਤ ਅਪ੍ਰੈਲ ਮਹੀਨੇ ਤੋਂ ਲਗਭਗ 40 ਲੱਖ ਲੋੜਵੰਦ ਪਰਿਵਾਰਾਂ ਨੂੰ ਦਾਲ, ਖੰਡ ਤੇ ਖਾਣ ਵਾਲੇ ਤੇਲ ਸਮੇਤ ਫੂਡ ਕਿੱਟਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਮਹਿੰਗਾਈ ਦੇ ਇਸ ਦੌਰ 'ਚ ਇਹ ਉਪਰਾਲਾ ਘਰੇਲੂ ਰਸੋਈ ਦੇ ਵਧਦੇ ਖ਼ਰਚਿਆਂ 'ਚ ਵੱਡੀ ਕਟੌਤੀ ਕਰੇਗਾ | ਇਸ ਸਬੰਧੀ ਚੇਅਰਮੈਨ ਜਸਪਾਲ ਸਿੰਘ ਪੰਧੇਰ ਸੰਗਠਨ ਇੰਚਾਰਜ ਹਲਕਾ ਕਾਦੀਆਂ, ਗਰੀਬ ਸਿੰਘ ਸਰਪੰਚ ਠੱਕਰ ਸੰਧੂ, ਚਰਨਜੀਤ ਸਿੰਘ ਸਰਪੰਚ ਰਾਏਚੱਕ, ਗੁਰਨਾਮ ਸਿੰਘ ਸਰਪੰਚ ਆਲੋਵਾਲ, ਸਤਿੰਦਰ ਸਿੰਘ ਸਾਬਕਾ ਸਰਪੰਚ ਛੀਨਾ ਰੇਤ ਵਾਲਾ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਲੋਕ-ਭਲਾਈ ਵੱਲ ਇਕ ਮਹੱਤਵਪੂਰਨ ਪੈਰ ਹੈ | ਉਨ੍ਹਾਂ ਕਿਹਾ ਕਿ ਆਮ ਘਰਾਂ ਦੀਆਂ ਮਹਿਲਾਵਾਂ ਨੂੰ ਸਭ ਤੋਂ ਵੱਧ ਚਿੰਤਾ ਰਸੋਈ ਦੇ ਖਰਚਿਆਂ ਦੀ ਹੁੰਦੀ ਹੈ ਤੇ 'ਮੇਰੀ ਰਸੋਈ ਯੋਜਨਾ' ਉਨ੍ਹਾਂ ਦੀ ਇਸ ਚਿੰਤਾ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ |

Ad Position 22
No active advertisement
ਪਿਛਲੀ ਖ਼ਬਰ ਨੈਤਿਕ ਸਿੱਖਿਆ ਤੇ ਸ਼ਖ਼ਸੀਅਤ ਉਸਾਰੀ ਵਿਸ਼ੇ 'ਤੇ ਹੋਇਆ ਸੈਮੀਨਾਰ <br/> ਅਗਲੀ ਖ਼ਬਰ ਕਲਗੀਧਰ ਇੰਟਰਨੈਸ਼ਨਲ ਸਕੂਲ ਦੇ 4 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/>
Ad Position 24