ਸੂਬਾ ਪੱਧਰੀ ਸੈਣੀ ਸਮਾਜ ਸਮਾਗਮ 1 ਨੂੰ -ਪਰਮਿੰਦਰ ਸਿੰਘ ਸੈਣੀ
ਅਜੀਤ ਡੈਸਕ
25-02-2026
ਦੀਨਾਨਗਰ, 24 ਫਰਵਰੀ (ਸੋਢੀ/ਸ਼ਰਮਾ)-ਸੈਣੀ ਸਮਾਜ ਸਭਾ ਦੀਨਾਨਗਰ ਵਲੋਂ ਸੂਬਾ ਪੱਧਰੀ ਸੈਣੀ ਸਮਾਜ ਸਮਾਗਮ ਸਥਾਨਕ ਅਨੰਦ ਪੈਲੇਸ ਦੀਨਾਨਗਰ ਵਿਖੇ 1 ਮਾਰਚ ਨੰੂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੈਣੀ ਸਮਾਜ ਸਭਾ ਦੀਨਾਨਗਰ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਤੇ ਸੂਬਾ ਪੱਧਰ 'ਤੇ ਸੈਣੀ ਬਿਰਾਦਰੀ ਦੇ ਲੋਕਾਂ ਨੂੰ ਸਮਾਗਮ 'ਚ ਪਹੁੰਚਣ ਦਾ ਸੁਨੇਹਾ ਦੇਣ ਲਈ ਸੂਬਾ ਪੱਧਰ 'ਤੇ ਵਿਸ਼ੇਸ਼ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ | ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਤੇ ਸਮੂਹ ਸੈਣੀ ਬਿਰਾਦਰੀ ਵਲੋਂ ਉਨ੍ਹਾਂ ਦਾ ਸਮਾਗਮ 'ਚ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਦੇ ਸੈਣੀ ਬਿਰਾਦਰੀ ਨਾਲ ਸਬੰਧਿਤ ਲੋਕ ਵੀ ਪਹੁੰਚ ਰਹੇ ਹਨ |