ਡੇਰਾ ਬਾਬਾ ਨਾਨਕ, 24 ਫਰਵਰੀ (ਵਿਜੇ ਸ਼ਰਮਾ)-ਸਰਬੱਤ ਦੇ ਭਲੇ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ 30ਵਾਂ ਸਾਲਾਨਾ ਕੰਨਿਆਦਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਮਨਿੰਦਰ ਸਿੰਘ ਧਾਰੋਵਾਲੀ ਜਥੇ ਵਲੋਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਮਾਗਮ ਸਬੰਧੀ ਬਾਬਾ ਬਲਬੀਰ ਸਿੰਘ ਬੇਦੀ 16ਵੀਂ ਪੀੜੀ ਗੁਰੂ ਨਾਨਕ ਅੰਸ-ਬੰਸ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਮਿਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਿਾੲਆ ਹੇਠ ਲੋੜਵੰਦ ਪਰਿਵਾਰਾਂ ਨਾਲ ਸਬੰਧਤ 15 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ ਹਰ ਜੋੜੇ ਨੂੰ ਗ੍ਰਹਿਸਥ ਜੀਵਨ ਲਈ ਲੋੜੀਂਦਾ ਸਾਮਾਨ ਬੈੱਡ, ਸੋਫਾ, ਪੇਟੀ, ਬਰਤਨ, ਡਰੈਸਿੰਗ ਟੇਬਲ, ਸਿਲਾਈ ਮਸ਼ੀਨ, ਬਿਸਤਰੇ, ਸੂਟ, ਘੜੀਆਂ, ਪ੍ਰੈਸਾਂ ਸੰਗਤਾਂ ਦੇ ਸਹਿਯੋਗ ਨਾਲ ਭੇਟਾ ਕੀਤਾ ਗਿਆ ਹੈ | ਸਮਾਗਮ ਦੌਰਾਨ ਨਰਿੰਦਰ ਸਿੰਘ ਢਿੱਲੋਂ ਤੇ ਸੰਸਥਾ ਵਲੋਂ ਕੰਬਲਾਂ ਦੀ ਸੇਵਾ ਨਿਭਾਈ ਗਈ | ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਜਨਰਲ ਮੈਨੇਜਰ ਮਿਲਕਫੈਡ ਰਜੇਸ਼ ਬਲਹੋਤਰਾ, ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਪਿ੍ੰਸੀਪਲ ਮੈਡਮ ਬਲਜੀਤ ਕੌਰ, ਮੈਨੇਜਰ ਹਰਜੀਤ ਸਿੰਘ, ਮਾਤਾ ਸੁਖਜਿੰਦਰ ਕੌਰ, ਬਾਬਾ ਗੁਰਕੀਰਤ ਸਿੰਘ ਬੇਦੀ ਤੋ ਇਲਾਵਾ ਐਸ.ਪੀ. ਸਿੰਘ, ਜਸਵੰਤ ਸਿੰਘ, ਡਾ. ਸਰਦੂਲ ਸਿੰਘ, ਗਿਆਨੀ ਪਰਮਜੀਤ ਸਿੰਘ, ਗੁਰਮੀਤ ਸਿੰਘ, ਗਿਆਨੀ ਭਗਵਾਨ ਸਿੰਘ, ਪ੍ਰੇਮ ਸਿੰਘ, ਰਣਦੀਪ ਸਿੰਘ, ਪ੍ਰਭਨੂਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |