11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਆਰ.ਆਰ. ਬਾਵਾ ਕਾਲਜ 'ਚ ਨੁੱਕੜ ਨਾਟਕ 'ਜਿੰਦਾਲਾਸ਼' ਦਿਖਾਇਆ

Ad Position 21
No active advertisement
ਅਜੀਤ ਡੈਸਕ 25-02-2026

ਬਟਾਲਾ, 24 ਫਰਵਰੀ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਲਜ ਦੇ ਕਾਰਜਕਾਰੀ ਪਿੰ੍ਰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਯੂਥ ਵੈਲਫ਼ੇਅਰ ਵਿਭਾਗ ਦੇ ਡੀਨ ਸ੍ਰੀਮਤੀ ਦੀਪਤੀ ਕਾਂਡਾ ਤੇ ਉਦੇਸ਼ ਕੁਮਾਰੀ ਕੋਆਰਡੀਨੇਟਰ, ਡਾ. ਹਰਦੀਪ ਕੌਰ ਕੋ-ਕੋਆਰਡੀਨੇਟਰ ਤੇ ਪੰਕਜ ਕੁਮਾਰ ਕੋਆਰਡੀਨੇਟਰ ਐੱਨ.ਐੱਸ. ਵਿਭਾਗ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਨਾਟ ਮੰਚ ਵਲੋਂ ਪਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕਾਲਜ ਕੈਂਪਸ ਵਿਚ 'ਜਿੰਦਾਲਾਸ਼' ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ | ਇਸ ਨਾਟਕ ਦਾ ਵਿਸ਼ਾ ਨੌਜਵਾਨ ਪੀੜੀ ਦਾ ਨਸ਼ਿਆਂ ਵਿਚ ਗਲਤਾਨ ਹੋ ਕੇ ਜਿੰਦਾ ਲਾਸ਼ ਬਣ ਜਾਣਾ ਸੀ | ਨਾਟਕ 'ਚ ਇਹ ਦਰਸਾਇਆ ਗਿਆ ਕਿਵੇਂ ਕੁਝ ਲੋਕ ਆਪਣੇ ਫਾਇਦੇ ਲਈ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਦਿੰਦੇ ਹਨ | ਇਸ ਬਰਬਾਦੀ ਵਿਚ ਉਨ੍ਹਾਂ ਦਾ ਪਰਿਵਾਰ ਵੀ ਤਬਾਹ ਹੋ ਜਾਂਦਾ ਹੈ | ਇਸ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈੇ ਕਿ ਉਨ੍ਹਾਂ ਨੂੰ ਆਪਣੀ ਮੰਜਿਲ 'ਤੇ ਧਿਆਨ ਕੇਂਦਿ੍ਤ ਕਰਨਾ ਚਾਹੀਦਾ ਹੈ | ਵਿਦਿਆਰਥਣਾਂ ਨੇ ਇਸ ਨਾਟਕ ਨੂੰ ਬੜੀ ਉਤਸੁਕਤਾ ਨਾਲ ਦੇਖਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ. ਗੁਰਨਾਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ, ਮਾੜੇ ਹਲਾਤਾਂ 'ਤੇ ਸਰਕਾਰ ਦਾ ਕੋਈ ਕਾਬੂ ਨਹੀਂ-ਬਾਜਵਾ <br/>
Ad Position 24