11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੰਜਾਬ 'ਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ, ਮਾੜੇ ਹਲਾਤਾਂ 'ਤੇ ਸਰਕਾਰ ਦਾ ਕੋਈ ਕਾਬੂ ਨਹੀਂ-ਬਾਜਵਾ <br/>

Ad Position 21
No active advertisement
ਪ੍ਰਤਾਪ ਸਿੰਘ ਬਾਜਵਾ ਧਾਰੀਵਾਲ ਵਿਖੇ ਕਾਂਗਰਸੀ ਵਰਕਰਾਂ ਨਾਲ | ਤਸਵੀਰ : ਸਵਰਨ ਸਿੰਘ <br/> 25-02-2026
ਧਾਰੀਵਾਲ, 24 ਫਰਵਰੀ (ਸਵਰਨ ਸਿੰਘ)-ਪੰਜਾਬ 'ਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ ਤੇ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਫੇਰੀ ਦੌਰਾਨ ਧਾਰੀਵਾਲ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਹਾਲ ਹੀ 'ਚ 2 ਪੁਲਿਸ ਮੁਲਾਜ਼ਮਾਂ ਦੇ ਕਤਲ ਤੇ ਆਏ ਦਿਨ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣਾ ਆਮ ਜਿਹੀ ਗੱਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਹਰ ਰੋਜ਼ ਗੋਲੀ ਚੱਲਣਾ ਪੰਜਾਬ ਲਈ ਇਕ ਆਮ ਜਿਹੀ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਨ੍ਹਾਂ ਮਾੜੇ ਹਾਲਾਤਾਂ 'ਤੇ ਕੋਈ ਕਾਬੂ ਨਹੀਂ, ਜਿਸ ਕਰਕੇ ਹਰੇਕ ਵਰਗ ਦੇ ਲੋਕ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ | ਇਸ ਮੌਕੇ ਸਾਬਕਾ ਉੱਪ ਚੇਅਰਮੈਨ ਵਜੀਰ ਸਿੰਘ ਲਾਲੀ, ਨਰੇਸ਼ ਕੁਮਾਰ ਜਫ਼ਰਵਾਲ ਜ਼ਿਲ੍ਹਾ ਸਕੱਤਰ, ਗੁਰਨਾਮ ਸਿੰਘ ਜਫ਼ਰਵਾਲ ਬਲਾਕ ਪ੍ਰਧਾਨ, ਦਲਜੀਤ ਸਿੰਘ ਛੋਟੇਪੁਰ, ਵਿਜੇ ਸੱਚਦੇਵਾ, ਸੇਵਾਦਾਰ ਥਾਣੇਦਾਰ ਲਖਵਿੰਦਰ ਸਿੰਘ ਚਾਹਲ, ਮਨਜੀਤ ਸਿੰਘ, ਦਲਬੀਰ ਸਿੰਘ, ਬਲਦੇਵ ਸਿੰਘ, ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਦੇਸਾ ਸਿੰਘ, ਸੁਖਦੇਵ ਸਿੰਘ ਛੋਟੇਪੁਰ, ਬਿੱਲਾ ਕਲਿਆਣਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ 'ਚ ਨੁੱਕੜ ਨਾਟਕ 'ਜਿੰਦਾਲਾਸ਼' ਦਿਖਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਦੇ ਕਾਮਰਸ ਵਿਭਾਗ ਵਲੋਂ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦਾ ਸਨਅਤੀ ਦੌਰਾ <br/>
Ad Position 24