11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੰਤੁਲਿਤ ਖ਼ੁਰਾਕ ਤੇ ਸਾਕਾਰਾਤਮਿਕ ਸੋਚ ਸਫਲਤਾ ਦੀਆਂ ਕੁੰਜੀਆਂ ਹਨ-ਸੋਹਮ ਆਨੰਦ/ਈਸ਼ਾ ਜੋਸ਼ੀ <br/>

Ad Position 21
No active advertisement
ਪਿ੍ੰਸੀਪਲ ਸੋਹਮ ਆਨੰਦ ਤੇ ਡਾਇਰੈਕਟਰ ਈਸ਼ਾ ਜੋਸ਼ੀ ਜਾਣਕਾਰੀ ਦਿੰਦੇ ਹੋਏ | ਤਸਵੀਰ: ਸੰਧੂ <br/> 25-02-2026
ਪਠਾਨਕੋਟ, 24 ਫਰਵਰੀ (ਸੰਧੂ)-ਇੰਡੀਅਨ ਹੈਰੀਟੇਜ ਸਕੂਲ ਦੇ ਪਿ੍ੰਸੀਪਲ ਸੋਹਮ ਆਨੰਦ ਤੇ ਡਾਇਰੈਕਟਰ ਈਸ਼ਾ ਜੋਸ਼ੀ ਨੇ ਪ੍ਰੀਖਿਆਵਾਂ ਦੇ ਸੀਜ਼ਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰੀਖਿਆਵਾਂ ਜ਼ਿੰਦਗੀ ਦਾ ਇਕ ਆਮ ਤੇ ਜ਼ਰੂਰੀ ਹਿੱਸਾ ਹਨ | ਉਨ੍ਹਾਂ ਨੂੰ ਕੋਈ ਡਰ ਜਾਂ ਤਣਾਅ ਪੈਦਾ ਨਹੀਂ ਕਰਨ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਪ੍ਰੀਖਿਆਵਾਂ ਨੇੜੇ ਆਉਂਦੀਆਂ ਹਨ, ਬੱਚੇ ਅਕਸਰ ਬੇਲੋੜੇ ਤਣਾਅ 'ਚ ਆ ਜਾਂਦੇ ਹਨ | ਆਪਣੇ ਭੋਜਨ ਦਾ ਸੇਵਨ ਘੱਟ ਕਰਦੇ ਹਨ, ਲੋੜੀਂਦੀ ਨੀਂਦ ਦੀ ਘਾਟ ਮਹਿਸੂਸ ਕਰਦੇ ਹਨ ਤੇ ਦੇਰ ਰਾਤ ਤੱਕ ਪੜ੍ਹਾਈ ਕਰਦੇ ਹਨ | ਇਹ ਆਦਤਾਂ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਨਕਾਰਾਤਮਿਕ ਪ੍ਰਭਾਵ ਪਾਉਂਦੀਆਂ ਹਨ | ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਤਮਵਿਸ਼ਵਾਸ ਅਤੇ ਸੰਤੁਲਨ | ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ 'ਤੇ ਬੇਲੋੜਾ ਦਬਾਅ ਨਾ ਪਾਉਣ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਬੱਚਾ ਵੱਖਰਾ ਹੁੰਦਾ ਹੈ ਅਤੇ ਉਨ੍ਹਾਂ ਵਿਚ ਵੱਖੋ-ਵੱਖਰੀਆਂ ਯੋਗਤਾਵਾਂ ਹੁੰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਰਵਾਓ ਆਪਣੀ ਰਜਿਸਟਰੇਸ਼ਨ-ਵਧੀਕ ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਵੈਰੋਨੰਗਲ ਵਿਖੇ ਸਾਲਾਨਾ ਸਮਾਗਮ <br/>
Ad Position 24