11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਿੰਡਾਂ 'ਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਪਠਾਨਕੋਟ ਹਾਕੀ ਐਸੋਸੀਏਸ਼ਨ ਵਲੋਂ ਕਿੱਟਾਂ ਦੀ ਵੰਡ <br/>

Ad Position 21
No active advertisement
ਅਜੀਤ ਡੈਸਕ 25-02-2026
ਪਠਾਨਕੋਟ, 24 ਫ਼ਰਵਰੀ (ਸੰਧੂ)-ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪਠਾਨਕੋਟ ਹਾਕੀ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਿਸ਼ ਪਠਾਨੀਆ ਦੀ ਅਗਵਾਈ 'ਚ ਸ਼ਾਦੀਪੁਰ ਹਾਕੀ ਗਰਾਉਂਡ ਵਿਖੇ ਵੱਖ-ਵੱਖ ਪਿੰਡਾਂ ਦੇ ਹਾਕੀ ਖਿਡਾਰੀਆਂ ਨੂੰ ਹਾਕੀ ਸਟਿਕਾਂ ਤੇ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਖਿਡਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੇਖੀ ਗਈ ਤੇ ਪਿੰਡ ਵਾਸੀਆਂ ਵਲੋਂ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਿਸ਼ ਪਠਾਨੀਆ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਕਿਹਾ ਕਿ ਪਿੰਡ ਪੱਧਰ 'ਤੇ ਖੇਡਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ | ਐਸੋਸੀਏਸ਼ਨ ਵਲੋਂ ਸ਼ਾਦੀਪੁਰ, ਤਾਰਾਗੜ੍ਹ, ਚੇਲਾ, ਤੰਗੋਸ਼ਾਹ, ਰਸ਼ਪਾਲਮਾ ਅਤੇ ਮਲਿਕਪੁਰ ਹਾਕੀ ਕਲੱਬਾਂ ਨੂੰ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਉਪ ਪ੍ਰਧਾਨ ਸੇਵਾ ਮੁਕਤ ਕਮਿਸ਼ਨਰ ਐਚ.ਐਸ. ਬਾਜਵਾ, ਆਰਗੇਨਾਈਜ਼ਿੰਗ ਸੈਕਟਰੀ ਦਿਨੇਸ਼ ਕੁਮਾਰ ਅਤੇ ਸਹਾਇਕ ਸੈਕਟਰੀ ਅਭਿਮਨਯੂ ਸ਼ਰਮਾ, ਸ਼ਾਦੀਪੁਰ ਕਲੱਬ ਤੋਂ ਰਣਦੀਪ ਸਿੰਘ, ਜਗਦੀਪ ਸਿੰਘ, ਝੇਲਾ ਸਰਪੰਚ ਕੁਲਬੀਰ ਸਿੰਘ, ਅਭਿਸ਼ੇਕ, ਤੰਗੋਸ਼ਾਹ ਕਲੱਬ ਤੋਂ ਸਰਪੰਚ ਵਰਿੰਦਰ ਸਿੰਘ, ਰਾਕੇਸ਼ ਕੁਮਾਰ, ਤਾਰਾਗੜ੍ਹ ਕਲੱਬ ਤੋਂ ਹਰਸ਼ ਸ਼ਰਮਾ, ਅਰੁਣ ਕੁਮਾਰ, ਰਸ਼ਪਾਲਮਾ ਕਲੱਬ ਤੋਂ ਦਿਲਜੀਤ ਸਿੰਘ, ਸਰਪੰਚ ਸ਼ਸ਼ੀਪਾਲ, ਮਲਿਕਪੁਰ ਕਲੱਬ ਤੋਂ ਦਿਲਜੀਤ ਸਿੰਘ, ਨਵਜੋਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 16ਵੀਂ ਮਹਾਨ ਧਾਰਮਿਕ ਪੈਦਲ ਯਾਤਰਾ ਸ੍ਰੀ ਬਾਰਠ ਸਾਹਿਬ ਤੋਂ 2 ਨੰੂ ਹੋਵੇਗੀ ਸ਼ੁਰੂ-ਡਾ. ਭੋਆ ਅਗਲੀ ਖ਼ਬਰ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਅਤੇ ਉਸ ਦੇ ਮਾਪਿਆਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ...
Ad Position 24