16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੀ.ਏ.ਯੂ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਵਿਗਿਆਨਿਕ ਸਲਾਹਕਾਰ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਚੱਕਰਾਜਾ)-ਪੀ.ਏ.ਯੂ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ 34ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਆਈ.ਸੀ.ਏ.ਆਰ ਅਟਾਰੀ ਜ਼ੋਨ-1 ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੀ ਪ੍ਰਧਾਨਗੀ ਡਾ: ਪ੍ਰਭਜੋਘ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ ਲੁਧਿਆਣਾ ਨੇ ਕੀਤੀ | ਜਦੋਂ ਕਿ ਡਾ: ਐਚ.ਐਸ ਰੰਧਾਵਾ ਨਿਰਦੇਸ਼ਕ ਰਿਜ਼ਨਲ ਰਿਸਰਚ ਸਟੇਸ਼ਨ ਗੁਰਦਾਸਪੁਰ ਨੇ ਨਿਰਦੇਸ਼ਕ ਖੋਜ ਪੀ.ਏ.ਯੂ ਲੁਧਿਆਣਾ ਦੇ ਪ੍ਰਤੀਨਿਧੀ ਵਜੋਂ ਹਾਜ਼ਰੀ ਭਰੀ | ਆਏ ਮਹਿਮਾਨਾਂ ਨੇ ਤਕਨਾਲੋਜੀ ਪਾਰਕ, ਘਰੇਲੂ ਬਗੀਚੀ, ਹਰਬਲ ਗਾਰਡਨ ਤੇ ਬੀਜ ਉਤਪਾਦਨ ਖੇਤਰ ਸਮੇਤ ਵੱਖ-ਵੱਖ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ | ਇਸ ਮੌਕੇ 2 ਸਵੈ ਸਹਾਇਤਾ ਸਮੂਹਾਂ ਵਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ | ਮੀਟਿੰਗ ਦੀ ਸ਼ੁਰੂਆਤ ਡਾ: ਨਰਿੰਦਰਦੀਪ ਸਿੰਘ ਦੇ ਸਵਾਗਤੀ ਸੰਬੋਧਨ ਨਾਲ ਹੋਈ | ਡਾ: ਸਰਬਜੀਤ ਸਿੰਘ ਔਲਖ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਨੇ ਕਾਰਵਾਈ ਰਿਪੋਰਟ 'ਚ ਸਾਲ 2025-26 ਦੀ ਪ੍ਰਗਤੀ ਰਿਪੋਰਟ ਤੇ ਸਾਲ 2026-27 ਲਈ ਕਾਰਜ ਯੋਜਨਾ ਪੇਸ਼ ਕੀਤੀ | ਪੇਸ਼ਕਸ਼ਾਂ ਤੋਂ ਬਾਅਦ ਪ੍ਰਸਤਾਵਿਤ ਕਾਰਜ ਯੋਜਨਾ ਨੂੰ ਹੋਰ ਬਿਹਤਰ ਬਣਾਉਣ ਲਈ ਚਰਚਾ ਕੀਤੀ ਗਈ | ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਪ੍ਰਗਤੀਸ਼ੀਲ ਕਿਸਾਨਾਂ ਨੇ ਭਵਿੱਖ ਦੇ ਟ੍ਰੇਨਿੰਗ ਪ੍ਰੋਗਰਾਮ ਦੀ ਯੋਜਨਾ ਬਣਾਉਣ ਲਈ ਸੁਝਾਅ ਦਿੱਤੇ | ਇਸ ਮੌਕੇ ਡਾ: ਪ੍ਰਭਜੋਧ ਸਿੰਘ ਸੰਧੂ ਨੇ ਕੇ.ਵੀ.ਕੇ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਸਾਨਾਂ ਨੂੰ ਕੇ.ਵੀ.ਕੇ ਤੇ ਪੀ.ਏ.ਯੂ ਲੁਧਿਆਣਾ ਨਾਲ ਸਾਂਝ ਮਜ਼ਬੂਤ ਕਰਨ ਤੇ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮਾਂ ਦਾ ਲਾਭ ਲੈਣ ਲਈ ਪ੍ਰੇਰਤ ਕੀਤਾ | ਉਨ੍ਹਾਂ ਨੇ ਟਿਕਾਊ ਉਤਪਾਦਨ ਤੇ ਖੇਤੀ ਆਮਦਨ ਵਿਚ ਵਾਧੇ ਲਈ ਫਸਲਾਂ ਦੀ ਵਿਭਿੰਨਤਾ ਅਪਣਾਉਣ ਦੀ ਸਲਾਹ ਦਿੱਤੀ | ਅੰਤ 'ਚ ਡਾ: ਭੁਪਿੰਦਰ ਸਿੰਘ ਢਿੱਲੋਂ ਸਹਿਯੋਗੀ ਡੀਨ ਖੇਤੀਬਾੜੀ ਸੰਸਥਾ ਗੁਰਦਾਸਪੁਰ ਨੇ ਆਏ ਮਹਿਮਾਨਾਂ, ਕਮੇਟੀ ਮੈਂਬਰਾਂ, ਪ੍ਰਗਤੀਸ਼ੀਲ ਕਿਸਾਨਾਂ ਦਾ ਧੰਨਵਾਦ ਕੀਤਾ | ਮੀਟਿੰਗ ਦਾ ਸੰਚਾਲਨ ਡਾ: ਸਤਵਿੰਦਰਜੀਤ ਕੌਰ ਭੂਮੀ ਵਿਗਿਆਨੀ ਵਲੋਂ ਬਖ਼ੂਬੀ ਨਿਭਾਇਆ ਗਿਆ | ਇਸ ਮੌਕੇ ਡਾ: ਰਵਿੰਦਰ ਸਿੰਘ ਛੀਨਾ ਇੰਚਾਰਜ ਕੇ.ਵੀ.ਕੇ ਪਠਾਨਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਨੇ ਸਾਥੀਆਂ ਨਾਲ ਮਿਲ ਕੇ ਦੂਸਰੇ ਵਿਦਿਆਰਥੀ 'ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ- 17 ਟਾਂਕੇ ਲੱਗੇ ਅਗਲੀ ਖ਼ਬਰ ਆਸ਼ਾ ਵਰਕਰਾਂ ਪਹਿਲੀ ਮਾਰਚ ਨੂੰ ਆਮ ਆਦਮੀ ਪਾਰਟੀ ਦਫ਼ਤਰ ਬਟਾਲਾ ਅੱਗੇ ਰੋਸ ਰੈਲੀ ਕਰਨਗੀਆਂ
Ad Position 24