ਕਲਾਨੌਰ, 25 ਫਰਵਰੀ (ਪੁਰੇਵਾਲ)-ਨੇੜਲੇ ਪਿੰਡ ਪਿੰਡੀ ਸੈਦਾਂ ਵਿਖੇ ਬਲਦੇਵ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਪਹੁੰਚੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ ਵਿਕਾਸੀ ਕਾਰਜਾਂ ਦੀ ਹਨੇਰੀ ਲਿਆਂਦੀ ਹੋਈ ਹੈ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਵੀ ਵਿਕਾਸੀ ਕਾਰਜ ਨਿਰੰਤਰ ਚੱਲ ਰਹੇ ਹਨ, ਜਿਸ ਨਾਲ ਹਲਕਾ ਡੇਰਾ ਬਾਬਾ ਨਾਨਕ ਨੂੰ ਨਮੂਨੇ ਦਾ ਹਲਕਾ ਬਨਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਵਿਧਾਇਕ ਰੰਧਾਵਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੌਰਾਨ ਇਸ ਹਲਕੇ ਨੂੰ ਵਿਕਾਸ ਪੱਖੋਂ ਅਣਗੌਲਿਆ ਰੱਖਿਆ ਗਿਆ ਸੀ, ਜਦਕਿ ਹੁਣ ਹਲਕੇ ਦੇ ਪਿੰਡਾਂ 'ਚ ਜ਼ਰੂਰੀ ਕਾਰਜ ਚੱਲ ਰਹੇ ਹਨ, ਉਥੇ ਸੜਕੀ ਜਾਲ ਵੀ ਵਿਛਾਇਆ ਜਾ ਰਿਹਾ ਹੈ | ਉਧਰ ਬਲਦੇਵ ਸਿੰਘ ਬਾਜਵਾ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋ ਰਹੇ ਵਿਕਾਸੀ ਕਾਰਜਾਂ ਦੀ ਸ਼ਾਲਾਘਾ ਕੀਤੀ ਤੇ ਕਿਹਾ ਕਿ ਇਤਿਹਾਸ ਗਵਾਹ ਰਹੇਗਾ ਕਿ ਸੂਬੇ ਦੀ 'ਆਪ' ਦੀ ਅਗਵਾਈ ਵਾਲੀ ਸਰਕਾਰ ਵਲੋਂ ਵਾਅਦਿਆਂ ਤੋਂ ਜ਼ਿਆਦਾ ਵਿਕਾਸੀ ਕਾਰਜਾਂ ਨੂੰ ਲੋਕਅਰਪਿਤ ਕੀਤਾ ਹੈ | ਇਸ ਮੌਕੇ 'ਤੇ ਸਾ. ਸਰਪੰਚ ਅੰਗਰੇਜ਼ ਸਿੰਘ ਕਠਿਆਲਾ ਵੀ ਹਾਜ਼ਰ ਰਹੇ |