16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੀ.ਐਚ.ਸੀ. ਭਾਮ ਵਿਖੇ ਸਾਡੇ ਬਜ਼ੁਰਗ ਸਾਡਾ ਮਾਣ ਅਭਿਆਨ ਤਹਿਤ ਮੈਡੀਕਲ ਕੈਂਪ <br/>

Ad Position 21
No active advertisement
ਸੀ.ਐਚ.ਸੀ. ਭਾਮ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਡਾਕਟਰਾਂ ਦੀ ਟੀਮ, ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਢਿੱਲੋਂ <br/> 26-02-2026
ਹਰਚੋਵਾਲ, 25 ਫਰਵਰੀ (ਢਿੱਲੋਂ, ਭਾਮ)-ਸੀ.ਐਚ.ਸੀ. ਭਾਮ ਹਰਚੋਵਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਮਹਿਕਮੇ ਵਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਅਭਿਆਨ ਤਹਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਵੱਖ-ਵੱਖ ਮਾਹਿਰ ਡਾਕਟਰਾਂ ਵਲੋਂ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮੌਕੇ 'ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਮੈਡੀਕਲ ਕੈਂਪ ਦਾ ਉਦਘਾਟਨ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਧਰਮਪਤਨੀ ਡਾਕਟਰ ਸੁਮੀਤੀ ਥਾਪਾ ਵਲੋਂ ਕੀਤਾ ਗਿਆ |
ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ, ਫਿਜਿਓਥੈਰਪਿਸਟ, ਹੋਮਿਓਪੈਥਿਕ, ਦੰਦਾਂ ਦੇ ਡਾਕਟਰ, ਆਯੁਰਵੈਦਿਕ, ਜਨਾਨਾ ਰੋਗਾਂ ਦੇ ਮਾਹਿਰ, ਦਿਮਾਗੀ ਰੋਗ, ਹੱਡੀਆਂ, ਅੱਖਾਂ, ਗੈਰ ਸੰਚਾਰੀ ਰੋਗਾਂ ਨਾਲ ਸੰਬੰਧਿਤ ਮਾਹਿਰ ਡਾਕਟਰਾਂ ਵਲੋਂ ਮੌਕੇ 'ਤੇ ਬੈਠ ਕੇ ਓ.ਪੀ.ਡੀ. ਕੀਤੀ ਗਈ ਤੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਡੀ.ਐੱਫ.ਪੀ.ਓ. ਡਾਕਟਰ ਤਜਿੰਦਰ ਕੌਰ, ਡਾਕਟਰ ਅੰਕੁਰ ਕੌਸ਼ਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾਕਟਰ ਕਿਰਤਪ੍ਰੀਤ ਕੌਰ ਕਾਹਲੋਂ, ਡਾਕਟਰ ਮੈਤਰੀ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਰਮਨੀਤ ਕੌਰ, ਡਾਕਟਰ ਨਵਜੋਤ, ਅਪਥਲਮਿਕ ਅਫਸਰ ਕਾਰਤਿਕ ਗੁਲਾਟੀ, ਬੀਈਈ ਸੁਰਿੰਦਰ ਕੌਰ, ਚੀਫ ਫਾਰਮੇਸੀ ਅਫਸਰ ਸਤਵਿੰਦਰ ਸਿੰਘ, ਫਾਰਮੇਸੀ ਅਫਸਰ ਮਨਜੋਤ, ਫਾਰਮੇਸੀ ਅਫਸਰ ਗੁਰਜੀਤ ਸਿੰਘ ਆਦਿ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਵਲੋਂ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਫੁੱਟਬਾਲ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ <br/>
Ad Position 24