17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੈਲੂਟ ਦਾ ਟ੍ਰੀਜ ਫਾਊਾਡੇਸ਼ਨ ਸੰਸਥਾ ਵਲੋਂ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 26-02-2026
ਸ਼ਾਹਪੁਰ ਕੰਢੀ, 25 ਫਰਵਰੀ (ਰਣਜੀਤ ਸਿੰਘ)-ਵਾਤਾਵਰਨ ਨੰੂ ਸ਼ੁੱਧ ਰੱਖਣ ਦੇ ਮੰਤਵ ਨਾਲ ਸਮਾਜ ਸੇਵੀ ਸੰਸਥਾ 'ਸੈਲੂਟ ਟ੍ਰੀਜ਼ ਫਾਊਾਡੇਸ਼ਨ' ਦੇ ਸੰਸਥਾਪਕ ਸਾਹਿਲ ਸ਼ਰਮਾ ਦੀ ਅਗਵਾਈ ਹੇਠ ਸ਼ਾਹਪੁਰ ਕੰਢੀ ਦੇ ਨਾਲ ਲੱਗਦੇ ਇਲਾਕੇ 'ਚ ਲਗਭਗ 100 ਬੂਟੇ ਲਗਾਏ ਗਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਪਿਛਲੇ ਪੰਜ ਸਾਲਾਂ ਤੋਂ ਲਗਭਗ 26 ਹਜ਼ਾਰ ਤੋਂ ਵੱਧ ਬੂਟੇ ਲਗਾਏ ਹਨ | ਉਨ੍ਹਾਂ ਕਿਹਾ ਕਿ ਬੂਟੇ ਲਗਾ ਕੇ ਕੰਮ ਖ਼ਤਮ ਨਹੀਂ ਹੋ ਜਾਂਦਾ ਬਲਕਿ ਉਨ੍ਹਾਂ ਦੀ ਦੇਖਭਾਲ ਵੀ ਜ਼ਰੂਰੀ ਹੈ | ਕਿਲੇ ਵਾਲੀ ਮਾਤਾ ਮੰਦਿਰ ਦੇ ਪ੍ਰਧਾਨ ਰਾਜੀਵ ਮਹਾਜਨ ਨੇ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਹਰੇਕ ਮਨੁੱਖ ਨੰੂ ਅਪੀਲ ਕੀਤੀ ਕਿ ਹਰੇਕ ਮਨੁੱਖ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੰੂ ਦੇਖਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਏ ਤੇ ਉਨ੍ਹਾਂ ਦੀ ਦੇਖਭਾਲ ਵਿਚ ਸਹਿਯੋਗ ਕਰੇ | ਬੂਟੇ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਸਾਥ ਨਿਭਾਉਂਦੇ ਹਨ | ਇਸ ਮੌਕੇ ਸੰਜੀਵ ਮਹਾਜਨ ਤੋਂ ਇਲਾਵਾ ਗਿਆਨ ਚੰਦ ਲੂੰਬਾ, ਹਰੀ ਸਿੰਘ ਪੁਰੇਵਾਲ, ਅਸ਼ਵਨੀ ਕੁਮਾਰ ਲੂੰਬਾ, ਭਾਗਵਤ ਸੇਵਾ ਸੰਮਤੀ ਦੇ ਯੁਗੇਸ਼ ਸ਼ਰਮਾ ਅਤੇ ਕਾਰਤਿਕ ਮਹਾਜਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਆਪੇ੍ਰਟਰਾਂ ਦਾ ਸਨਮਾਨ ਅਗਲੀ ਖ਼ਬਰ ਜੇ.ਐਂਡ.ਐਮ ਇੰਸਟੀਚਿਊਟ ਨੇ ਇੰਟਰ ਕਾਲਜ ਫੈਸਟ 'ਚ ਓਵਰਆਲ ਟਰਾਫ਼ੀ ਜਿੱਤੀ
Ad Position 24