ਪਠਾਨਕੋਟ, 25 ਫਰਵਰੀ (ਵਿਨੋਦ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਦਾ ਵਫ਼ਦ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ ਨੂੰ ਮਿਲਿਆ | ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਆਊਟ ਸੋਰਸ ਕੀਤੇ ਕਰਮਚਾਰੀਆਂ ਨੂੰ ਡੀ.ਸੀ. ਰੇਟ ਰਵੀਜ਼ਨ ਬਕਾਇਆ ਅਦਾ ਕੀਤਾ ਜਾਵੇਗਾ, ਜਿਸ ਲਈ ਨਕਦੀ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਫੰਡਿੰਗ ਲਈ ਭੇਜੀ ਗਈ ਹੈ | ਸੋਧੀਆਂ ਦਰਾਂ ਮਾਰਚ ਮਹੀਨੇ ਲਈ ਲਾਗੂ ਕੀਤੀਆਂ ਜਾਣਗੀਆਂ | ਕਲਰਕਾਂ ਨੂੰ ਵਰਦੀਆਂ ਪ੍ਰਦਾਨ ਕੀਤੀਆਂ ਜਾਣਗੀਆਂ, 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਲਿਵਿੰਗ ਇਨਕੈਸ਼ਮੈਂਟ ਬਕਾਏ ਦੀ ਤੀਜੀ ਕਿਸ਼ਤ ਜਲਦੀ ਹੀ ਦਿੱਤੀ ਜਾਵੇਗੀ, 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਅਪ੍ਰੈਲ 'ਚ ਤਨਖ਼ਾਹ ਕਮਿਸ਼ਨ ਦੇ ਬਕਾਏ ਦੀ ਹਵਾਈ ਕਿਸ਼ਤ ਦਿੱਤੀ ਜਾਵੇਗੀ, ਜਲ ਸਪਲਾਈ ਕਰਮਚਾਰੀਆਂ ਨੂੰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ ਦੀ ਸੇਵਾ ਮੁਕਤੀ ਤੋਂ ਬਾਅਦ ਅਗਲੇ ਦਿਨ ਬਿੱਲ ਤਿਆਰ ਕਰਕੇ ਖ਼ਜ਼ਾਨਾ ਦਫ਼ਤਰ ਨੂੰ ਭੇਜਿਆ ਜਾਵੇਗਾ | ਬਾਕੀ ਰਹਿੰਦੇ ਕੰਮਾਂ ਲਈ ਬੁੱਧਵਾਰ ਨੂੰ ਯੂਨੀਅਨ ਨਾਲ ਮੀਟਿੰਗ ਕੀਤੀ ਜਾਵੇਗੀ | ਇਸ ਮੌਕੇ ਰਾਜਿੰਦਰ ਕੁਮਾਰ ਪ੍ਰਧਾਨ, ਸਤੀਸ਼ ਸ਼ਰਮਾ ਚੇਅਰਮੈਨ, ਸੁਰੇਸ਼ ਕੁਮਾਰ ਜਨਰਲ ਸਕੱਤਰ, ਮੋਹਨ ਸਿੰਘ ਖ਼ਜ਼ਾਨਚੀ, ਅੰਮਿ੍ਤਪਾਲ, ਸੁਰੇਂਦਰ ਸੈਣੀ, ਸੁਰੇਸ਼ ਕੁਮਾਰ, ਸਵਰਨ ਸਿੰਘ ਸੁਪਰਡੈਂਟ, ਅਜੈ ਕੁਮਾਰ ਸੀਨੀਅਰ ਸਹਾਇਕ, ਅੰਮਿ੍ਤਪਾਲ ਸ਼ਰਮਾ ਸੀਨੀਅਰ ਸਹਾਇਕ, ਸੀਨੀਅਰ ਸਹਾਇਕ ਮੈਡਮ ਰਾਮ ਦੁਲਾਰੀ, ਸੁਰੇਂਦਰ ਸੈਣੀ, ਸੁਰੇਸ਼ ਕੁਮਾਰ ਆਦਿ ਮੌਜੂਦ ਸਨ |