ਡੇਰਾ ਬਾਬਾ ਨਾਨਕ, 26 ਫਰਵਰੀ (ਵਿਜੇ ਸ਼ਰਮਾ)-ਪਿੰਡ ਖੋਦੇਬੇਟ ਵਿਖੇ ਧੰਨ-ਧੰਨ ਬਾਬਾ ਸ੍ਰੀ ਚੰਦ ਜੀ ਸਪੋਰਟਸ ਕਲੱਬ ਵਲੋਂ ਐੱਨ.ਆਰ.ਆਈ. ਵੀਰਾਂ ਤੇ ਪੰਚਾਇਤ ਦੇ ਸਹਿਯੋਗ ਨਾਲ 5ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਪੰਜਾਬ ਭਰ ਤੋਂ 28 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦਘਾਟਨ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਸੇਵਾਦਾਰ ਬਾਬਾ ਗੁਰਮੱੁਖ ਸਿੰਘ ਵਲੋਂ ਕੀਤਾ ਗਿਆ | 2 ਦਿਨਾਂ ਕਿ੍ਕਟ ਟੂਰਨਾਮੈਂਟ ਦੇ ਮੁਕਾਬਲਿਆਂ 'ਚ ਪੰਜਾਬ ਦੀਆਂ ਨਾਮੀ ਟੀਮਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫਾਈਨਲ ਮੁਕਾਬਲਾ ਸੁਰਸਿੰਘ ਵਾਲਾ ਤੇ ਕੇਟਕਪੂਰਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ | ਇਸ ਫ਼ਸਵੇਂ ਤੇ ਦਿਲਚਸਪ ਮੁਕਾਬਲੇ 'ਚ ਸੁਰਸਿੰਘ ਵਾਲਾ ਦੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਿਕਟ ਕੱਪ 'ਤੇ ਕਬਜ਼ਾ ਕੀਤਾ | ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ 71 ਹਜ਼ਾਰ ਤੇ ਟ੍ਰਾਫ਼ੀ, ਉਪ ਜੇਤੂ ਟੀਮ ਨੂੰ 51 ਹਜ਼ਾਰ ਤੇ ਟ੍ਰਾਫ਼ੀ, ਜਦ ਕਿ ਤੀਸਰੇ ਤੇ ਚੌਥੇ ਸਥਾਨ 'ਤੇ ਰਹੀਆਂ ਟੀਮਾਂ ਨੂੰ 11-11 ਹਜ਼ਾਰ ਦੇ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ | ਮੈਨ ਆਫ਼ ਦੀ ਸੀਰੀਫ ਗੱਟੂ ਪਠਾਨਕੋਟ ਵਾਲੇ ਨੂੰ ਐਲਾਨਿਆ ਗਿਆ, ਜਿਸ ਨੂੰ ਪ੍ਰਬੰਧਕਾਂ ਵਲੋਂ ਫੋਰਡ ਟਰੈਕਟਰ ਦੀਆਂ ਚਾਬੀਅ ਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵਜੋਤ ਸਿੰਘ ਆਸਟੇ੍ਰਲੀਆ, ਹਰਜਿੰਦਰ ਸਿੰਘ ਯੂ.ਕੇ., ਗੁਰਵਿੰਦਰ ਸਿੰਘ ਯੂ.ਕੇ., ਗੋਪੀ ਯੂ.ਕੇ. ਸੁਖਜਿੰਦਰ ਸਿੰਘ ਸਰਪੰਚ, ਤਜਿੰਦਰ ਸਿੰਘ ਯੂ.ਕੇ., ਜਗਜੋਤ ਸਿੰਘ ਆਸਟੇ੍ਰਲੀਆ, ਅਮਿਤ ਆਸਟੇ੍ਰਲੀਆ, ਜਗਬੀਰ ਸਿੰਘ ਆਸਟ੍ਰੇਲੀਆ, ਅਨਮੋਲ ਯੂ.ਕੇ., ਉਪਕਾਰ ਸਿੰਘ, ਹੈਰੀ ਯੂ.ਕੇ., ਗੁਰਵਿੰਦਰ ਸਿੰਘ ਆਸਟੇ੍ਰਲੀਆ, ਬਾਜ ਖੋਦੇਬੇਟ, ਜੱਜ., ਰਣਜੋਤ ਸਿੰਘ ਯੂ.ਐਸ.ਏ., ਮਲਕੀਤ ਸਿੰਘ ਰੱਤਾ, ਸੱਤਾ ਅਬਦਾਲ, ਜਰਨੈਲ ਸਿੰਘ ਫ਼ੈਜੀ ਸੋਨੂੰ ਖੇਦੇਬੇਟ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |