24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਰਕਾਰੀ ਸੀ.ਸੈ. ਸਕੂਲ ਘੁੰਮਣ ਕਲਾਂ ਦੀ ਵਿਦਿਆਰਥਣ ਦੀ ਰਾਸ਼ਟਰ ਪੱਧਰੀ ਸਾਇੰਸ ਪ੍ਰਦਰਸ਼ਨੀ ਲਈ ਚੋਣ

Ad Position 21
No active advertisement
ਅਜੀਤ ਡੈਸਕ 27-02-2026
ਬਟਾਲਾ, 26 ਫਰਵਰੀ (ਸਤਿੰਦਰ ਸਿੰਘ)-ਰਾਸ਼ਟਰੀ ਅਵਿਸ਼ਕਾਰ ਅਭਿਆਨ ਆਧੀਨ ਸੈਕੰਡਰੀ ਵਰਗ ਲਈ ਰਾਜ ਸਾਇੰਸ ਪ੍ਰਦਰਸ਼ਨੀ ਜੀ.ਐਨ.ਏ. ਯੂਨੀਵਰਸਿਟੀ ਫਗਵਾੜ੍ਹਾ ਵਿਖੇ ਲਗਾਈ ਗਈ ਸੀ, ਜਿਸ 'ਚ ਸਰਕਾਰੀ ਸੀ.ਸੈ. ਸਕੂਲ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਸਬਥੀਮ ''ਹਰੀ ਊਰਜਾ'' 'ਚ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਦੂਸਰਾ ਸਥਾਨ ਹਾਸਿਲ ਕਰ ਕੇ ਰਾਸ਼ਟਰੀ ਪੱਧਰ 'ਤੇ ਆਪਣੀ ਚੋਣ ਕਰਵਾਈ | ਸਕੂਲ ਦੇ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਸ ਪ੍ਰਤਿਭਾਸ਼ਾਲੀ ਵਿਦਿਆਰਥਣ ਇਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਸਾਇੰਸ ਵਿਸ਼ੇ 'ਚ ਵਿਸ਼ੇਸ਼ ਰੁਚੀ ਨੂੰ ਵੇਖਦਿਆਂ ਇਨ੍ਹਾਂ ਦੇ ਸਾਇੰਸ ਅਧਿਆਪਕ ਸੁਖਦੇਵ ਸਿੰਘ ਦੀ ਅਗਵਾਈ ਹੇਠ ਬਣਾਈ ਟੀਮ ਜਿਸ 'ਚ ਸਾਇੰਸ ਅਧਿਆਪਿਕਾ ਸ੍ਰੀਮਤੀ ਅਲਕਾ ਤੇ ਕਿਰਨਦੀਪ ਕੌਰ ਨੇ ਇਸ ਵਿਦਿਆਰਥਣ ਨੂੰ ਇਸ ਮੁਕਾਮ ਤੱਕ ਪਹੁੰਚਾਇਆ, ਜਿਸ ਸਦਕਾ ਇਸ ਨੇ ਸਕੂਲ, ਅਧਿਆਪਕਾਂ, ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਦਾ ਬਣਾਇਆ ਮਾਡਲ ਭਵਿੱਖ 'ਚ ਊਰਜਾ ਸੰਕਟ ਤੇ ਪ੍ਰਦੂਸ਼ਣ ਮੁਕਤ ਧਰਤੀ ਬਣਾਉਣ ਲਈ ਸ਼ੇ੍ਰਸਟ ਮੰਨਿਆ ਗਿਆ ਹੈ | ਇਸ ਪੇ੍ਰਰਣਾਦਾਇਕ ਕੰਮ ਲਈ ਸ੍ਰੀਮਤੀ ਅਮਨਪ੍ਰੀਤ ਕੌਰ ਹਿਸਟਰੀ, ਰਵਿੰਦਰ ਕੌਰ, ਕਿੰਦਰ ਕੌਰ, ਪ੍ਰਦੀਪ ਸ਼ਰਮਾ, ਜਸਬੀਰ ਸਿੰਘ ਬਾਠ, ਗੁਰਪ੍ਰੀਤ ਸਿੰਘ ਡੀ.ਪੀ.ਈ., ਤੇਜਿੰਦਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਵਿਨੋਦ ਕੁਮਾਰ, ਗੁਰਮੁੱਖ ਸਿੰਘ, ਸਰਬਜੀਤ ਸਿੰਘ, ਮਨਜੀਤ ਕੌਰ, ਨੀਲਮ ਬੈਂਸ, ਅਮਨਦੀਪ ਕੌਰ, ਅਮਨਬੀਰ ਕੌਰ, ਪਰਮਜੀਤ ਕੌਰ, ਜਸੋਮਤੀ, ਸਰਬਜੀਤ ਕੌਰ ਅਤੇ ਸਮੂਹ ਸਟਾਫ ਨੇ ਯੋਗਦਾਨ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ 16ਵਾਂ ਮਹਾਨ ਨਗਰ ਕੀਰਤਨ ਕੱਲ੍ਹ ਤੋਂ ਅਗਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਕੇ.ਜੀ. ਜਮਾਤ ਦੇ ਵਿਦਿਆਰਥੀਆਂ ਦਾ ਡਿਗਰੀ ਵੰਡ ਸਮਾਗਮ
Ad Position 24