19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆਰ.ਐੱਮ.ਪੀ. ਡਾਕਟਰਾਂ ਵਲੋਂ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਲਈ ਭੇਟ ਪੱਤਣ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਪਹਿਲੀ ਪਾਤਸ਼ਾਹੀ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ ਪੈਦਲ ਯਾਤਰਾ ਕਰਦੀਆਂ ਸਾਲਾਨਾ ਜੋੜ ਮੇੇਲੇ ਨੂੰ ਸਮਰਪਿਤ ਬਿਆਸ ਦਰਿਆ ਦੇ ਕੰਢੇ ਪਿੰਡ ਭੇਟ ਪੱਤਣ ਵਿਖੇ ਸੰਗ ਮੇਲੇ ਵਿਚ ਆਈਆਂ ਸੰਗਤਾਂ ਵਿਚ ਮੁੱਢਲੀ ਸਿਹਤ ਸਹੂਲਤ ਦੇਣ ਲਈ ਡਾ. ਸਤਨਾਮ ਸਿੰਘ ਭੇਟ ਪੱਤਣ, ਡਾ. ਲਖਵਿੰਦਰ ਸਿੰਘ ਸੰਧੂ ਔਲਖ, ਡਾ. ਜਸਵਿੰਦਰ ਸਿੰਘ ਸੰਧੂ ਕੀੜੀ ਅਫ਼ਗਾਨਾ ਅਤੇ ਡਾ. ਜਗੀਰ ਸਿੰਘ ਫੁੱਲੜਾ ਦੀ ਯੋਗ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਰੂਪ ਸਿੰਘ ਭੇਟ ਪੱਤਣ ਨੇ ਗੁਰਬਾਣੀ ਉਚਾਰਨ ਕਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪਿੰਡ ਭੇਟ ਪੱਤਣ ਦੇ ਸਰਪੰਚ ਮਨਜੀਤ ਸਿੰਘ ਬੱਲ ਦੇ ਭਰਾ ਭਗਵਾਨ ਸਿੰਘ ਨੇ ਰਿਬਨ ਕੱਟ ਕੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਉਦਘਾਟਨ ਕਰਨ ਆਏ ਭਾਈ ਭਗਵਾਨ ਸਿੰਘ ਅਤੇ ਗੁਰੂ ਘਰ ਦੇ ਵਜ਼ੀਰ ਭਾਈ ਰੂਪ ਸਿੰਘ ਦਾ ਡਾ. ਸਤਨਾਮ ਸਿੰਘ ਭੇਟ ਪੱਤਣ ਅਤੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਵਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ | ਇਸ ਮੈਡੀਕਲ ਕੈਂਪ ਵਿਚ ਅਣਗਿਣਤ ਮਰੀਜ਼ਾਂ ਨੂੰ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਮੈਡੀਕਲ ਕੈਂਪ ਵਿਚ ਪੂਰਾ ਸਹਿਯੋਗ ਦੇ ਕੇ ਮਰੀਜ਼ਾਂ ਦੀ ਸੇਵਾ ਸੰਭਾਲ ਕਰਨ ਲਈ ਡਾ. ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਡਾ. ਦਿਲਬਾਗ ਸਿੰਘ ਪਨੂੰ, ਡਾ. ਸੰਤੋਖ ਸਿੰਘ ਲੀਲ ਕਲਾਂ, ਡਾ. ਸਵਿੰਦਰ ਸਿੰਘ ਠੱਕਰ ਸੰਧੂ, ਡਾ. ਰਵਿੰਦਰ ਸਿੰਘ ਮਠੋਲਾ, ਡਾ. ਕਸ਼ਮੀਰ ਸਿੰਘ ਨਾਗੀ ਭਾਮ, ਡਾ. ਰਛਪਾਲ ਸਿੰਘ ਵਰਿਆਂ, ਡਾ. ਰਮਿੰਦਰ ਸਿੰਘ ਗੋਲਡੀ, ਡਾ. ਸਤਨਾਮ ਸਿੰਘ ਹਰਚੋਵਾਲ, ਡਾ. ਕੁਲਦੀਪ ਸਿੰਘ ਘੋੜੇਵਾਹ, ਮਾ. ਹਰਦੀਪ ਸਿੰਘ ਮੈਂਬਰ ਪੰਚਾਇਤ, ਭਾਈ ਅਮਰੀਕ ਸਿੰਘ, ਭਾਈ ਲਖਵਿੰਦਰ ਸਿੰਘ ਭੇਟ ਪੱਤਣ, ਸਤਨਾਮ ਸਿੰਘ ਠੇਕੇਦਾਰ, ਹਰਭਜਨ ਸਿੰਘ ਮਠੋਲਾ
Ad Position 22
No active advertisement
ਪਿਛਲੀ ਖ਼ਬਰ ਬੈਂਕ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਹੋਇਆ ਚੋਰੀ ਅਗਲੀ ਖ਼ਬਰ ਸ਼ਾਹਬਾਦ ਪਹੁੰਚਣ 'ਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ ਦਾ ਨਿੱਘਾ ਸਵਾਗਤ
Ad Position 24