ਬੈਂਕ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਹੋਇਆ ਚੋਰੀ
ਅਜੀਤ ਡੈਸਕ
04-03-2026
ਕਾਦੀਆਂ, 3 ਮਾਰਚ (ਕੁਲਵਿੰਦਰ ਸਿੰਘ)-ਕਾਦੀਆਂ ਕਸਬੇ ਦੇ ਸ਼ਹੀਦ ਭਗਤ ਸਿੰਘ ਚੌਕ ਲਾਗੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਸਾਹਮਣੇ ਖੜੇ ਕੀਤੇ ਮੋਟਰਸਾਈਕਲ ਚੋਰੀ ਹੋ ਗਿਆ | ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਛੋਟਾ ਨੰਗਲ ਜੋ ਕਿ ਆਪਣੇ ਹੀਰੋ ਹਾਂਡਾ ਸਪਲੈਂਡਰ ਕਾਲੇ ਰੰਗ ਦੇ ਮੋਟਰਸਾਈਕਲ ਨੰਬਰ ਪੀ.ਬੀ. 18-ਐੱਸ.7901 'ਤੇ ਆਪਣੇ ਬੇਟੇ ਨਾਲ ਬੈਂਕ ਵਿਚ ਖਾਤਾ ਖੁੱਲਵਾਉਣ ਵਾਸਤੇ ਆਏ ਸਨ ਤੇ ਆਪਣਾ ਮੋਟਰਸਾਈਕਲ ਬੈਂਕ ਦੇ ਬਾਹਰ ਖੜਾ ਕਰ ਕੇ ਗਏ ਸਨ, ਕੁਝ ਸਮੇਂ ਬਾਅਦ ਜਦੋਂ ਉਹ ਬੈਂਕ ਤੋਂ ਬਾਹਰ ਆਏ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਮੋਟਰਸਾਈਕਲ ਚੋਰੀ ਸੰਬੰਧੀ ਥਾਣਾ ਕਾਦੀਆਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ |