19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜੋਗਿੰਦਰ ਕੌਰ ਰੈਨੂੰ ਨਮਿਤ ਅਰਦਾਸ ਸਮਾਗਮ 'ਚ ਨਮ ਅੱਖਾਂ ਨਾਲ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 04-03-2026
ਕਲਾਨੌਰ, 3 ਮਾਰਚ (ਪੁਰੇਵਾਲ)-ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਨੰਬਰਦਾਰ ਗੁਰਮੀਤ ਸਿੰਘ ਰੈਨੂੰ ਦੀ ਧਰਮਪਤਨੀ ਦਾ ਬੀਤੇ ਦਿਨ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਗ੍ਰਹਿ ਕਲਾਨੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਕਾਰ ਜੀ ਕਲਾਨੌਰ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਜਨੀਤਿਕਾਂ, ਧਾਰਮਿਕ ਆਗੂਆਂ, ਸਮਾਜਸੇਵਕਾਂ ਅਤੇ ਵੱਡੀ ਗਿਣਤੀ ਆਮ ਲੋਕਾਂ ਵਲੋਂ ਨਮ ਅੱਖਾਂ ਨਾਲ ਸਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ ਅਤੇ ਰੈਨੂੰ ਪਰਿਵਾਰ ਦੇ ਆਗੂ ਅਗਾਂਹਵਧੂ ਕਿਸਾਨ ਸ: ਗੁਰਦੇਵ ਸਿੰਘ ਰੈਨੂੰ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਨੂੰ, ਸ: ਪਰਮਜੀਤ ਸਿੰਘ ਰੈਨੂੰ ਮਾਲ ਵਿਭਾਗ, ਪਰਮਿੰਦਰਜੀਤ ਸਿੰਘ ਰੈਨੂੰ, ਕਰਨਬੀਰ ਸਿੰਘ ਰੈਨੂੰ, ਗਗਨਦੀਪ ਸਿੰਘ ਗੱਗੂ ਭਾਜਪਾ ਆਗੂ, ਹਰਦੇਵ ਸਿੰਘ ਅਟਾਰੀ ਸਾ. ਸਰਪੰਚ, ਬਲਵਿੰਦਰ ਕੌਰ ਸਾ. ਪੰਚ ਸਮੇਤ ਰੈਨੂੰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ | ਇਸ ਦੌਰਾਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਭਾਈ ਜਸਵਿੰਦਰ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਬਾਬਾ ਸੰਤੋਖ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਸ਼ਰਧਾਂਜਲੀ ਸਮਾਗਮ ਦੌਰਾਨ ਚੇਅਰਮੈਨ ਜਗਤਾਰ ਸਿੰਘ ਗੋਸਲ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ, ਕਿਸਾਨ ਆਗੂ ਕਾਮਰੇਡ ਜਗਜੀਤ ਸਿੰਘ ਗੁਰਾਇਆ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਅਤੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਵਲੋਂ ਸਰਦਾਰਨੀ ਜੋਗਿੰਦਰ ਕੌਰ ਰੈਨੂੰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਨ੍ਹਾਂ ਕਿਹਾ ਕਿ 1 ਫਰਵਰੀ ਨੂੰ ਰੈਨੂੰ ਪਰਿਵਾਰ 'ਚੋਂ ਨੰਬਰਦਾਰ ਗੁਰਮੀਤ ਸਿੰਘ ਰੈਨੂੰ ਅਤੇ 21 ਦਿਨਾਂ ਬਾਅਦ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਜੋਗਿੰਦਰ ਕੌਰ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਪਰਿਵਾਰਕ ਆਗੂ ਸ: ਗੁਰਦੇਵ ਸਿੰਘ ਰੈਨੂੰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ 'ਤੇ ਧੰਨਵਾਦ ਕੀਤਾ | ਇਸ ਮੌਕੇ 'ਤੇ ਸੰਤ ਮਹਿਲ ਸਿੰਘ ਜੀ, ਬਾਬਾ ਗੁਰਸੇਵਕ ਸਿੰਘ ਮਛਰਾਲੇ ਵਾਲੇ, ਸ਼ਿਵਕਰਨ ਸਿੰਘ ਕਾਹਲੋਂ, ਓਮ ਪ੍ਰਕਾਸ਼, ਜਸਬੀਰ ਸਿੰਘ ਕਾਹਲੋਂ, ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ ਬਲਾਕ ਪ੍ਰਧਾਨ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਹਰਜੀਤ ਸਿੰਘ ਗੁਰਾਇਆ, ਫਾਰਮੈਸੀ ਅਫ਼ਸਰ ਰਣਬੀਰ ਸਿੰਘ ਰੰਧਾਵਾ, ਹਰਕੰਵਲ ਸਿੰਘ ਰੰਧਾਵਾ, ਪਰਮਿੰਦਰ ਸਿੰਘ ਜੌਨਡੀਅਰ ਟਰੈਕਟਰ ਵਾਲੇ, ਅਤਿੰਦਰਪਾਲ ਸਿੰਘ ਦਿਓਲ, ਰਜਨੀਸ਼ ਸ਼ਰਮਾ, ਮੋਨੂੰ ਵਰਮਾ, ਗਗਨਦੀਪ ਸਿੰਘ, ਸਰਪੰਚ ਕਸ਼ਮੀਰ ਸਿੰਘ ਗੁਰਾਇਆ, ਰਮੇਸ਼ ਕੁਮਾਰ ਤੁੱਲੀ, ਦਲਜੀਤ ਸਿੰਘ ਸੱਭਰਵਾਲ, ਚੰਦਾ ਸਿੰਘ ਹਰੂਵਾਲ, ਪ੍ਰਦੀਪ ਬਲਹੋਤਰਾ, ਹਰਮਨਪ੍ਰੀਤ ਸਿੰਘ ਲਾਡੀ ਮੰਡਲ ਪ੍ਰਧਾਨ, ਸਰਪੰਚ ਹਰਭਜਨ ਸਿੰਘ ਪਕੀਵਾਂ, ਸਰਪੰਚ ਸੁਰਜੀਤ ਸਿੰਘ ਪਨੂੰ, ਮਾਸਟਰ ਧਰਮਪਾਲ ਸ਼ਰਮਾ, ਬਲਵਿੰਦਰ ਸਿੰਘ ਮੋਟਰਾਂਵਾਲੇ, ਜਥੇ. ਲੱਖਾ ਸਿੰਘ ਮੀਰਕਚਾਨਾਂ, ਮੱਖਣ ਲਾਲ ਆੜ੍ਹਤੀ, ਹਰਜੰਤ ਸਿੰਘ ਵਡਾਲਾ ਬਾਂਗਰ, ਸਰਕਲ ਜਥੇ. ਬਲਵਿੰਦਰ ਸਿੰਘ ਮਾਨੇਪੁਰ, ਮਲਕੀਤ ਸਿੰਘ ਧੀਦੋਵਾਲ, ਹਰਦੀਪ ਸਿੰਘ ਵਡਾਲਾ ਬਾਂਗਰ, ਡਾ. ਅਮਰਬੀਰ ਸਿੰਘ ਮੁਲਤਾਨੀ, ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ, ਸਰਪੰਚ ਲਲਿਤ ਸ਼ਰਮਾਂ, ਪਿ੍ੰ. ਸੁਰਿੰਦਰ ਵਰਧਨ, ਜਥੇ. ਰਣਜੀਤ ਸਿੰਘ ਸਿਟੀ ਪ੍ਰਧਾਨ, ਭਾਈ ਅਮਰੀਕ ਸਿੰਘ ਸ਼ਹੂਰ, ਭਾਈ ਜਸਵੰਤ ਸਿੰਘ ਆਸਟ੍ਰੇਲੀਆ, ਗੁਰਦੀਪ ਸਿੰਘ ਗੁਰਾਇਆ, ਮਾਸਟਰ ਬਲਵਿੰਦਰ ਸਿੰਘ, ਗੁਰਿੰਦਰਪਾਲ ਸਿੰਘ ਸੋਨੂੰ, ਸਤਪਾਲ ਸਿੰਘ ਰੁਡਿਆਣਾ, ਦਿਲਦਾਰ ਸਿੰਘ, ਬਲਜੀਤ ਸਿੰਘ ਸਿੱਧੂ, ਕੁਲਵੰਤ ਸਿੰਘ ਭਿੰਡਰ, ਕੱਥਾ ਸਿੰਘ, ਮੁਖਵਿੰਦਰਜੀਤ ਸਿੰਘ ਮਸਤਕੋਟ, ਨੰਬਰਦਾਰ ਪ੍ਰਸ਼ੋਤਮ ਸਿੰਘ ਪੰਨੂੰ, ਮਨਦੀਪ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਮੁਹਤਬਰਾਂ ਰੈਨੂੰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦਾ 'ਹੋਲਾ ਮਹੱਲਾ' ਵਿਲੱਖਣ ਹੈ : ਡਾ. ਵਿਜੇ ਸਤਬੀਰ ਸਿੰਘ ਅਗਲੀ ਖ਼ਬਰ ਬੈਂਕ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਹੋਇਆ ਚੋਰੀ
Ad Position 24