19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੀ.ਡਬਲਯੂ.ਡੀ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਨੇ ਮੰਗਾਂ ਸੰਬੰਧੀ ਕਾਰਜਕਾਰੀ ਇੰਜੀਨੀਅਰ ਨੰੂ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-03-2026
ਗੁਰਦਾਸਪੁਰ, 3 ਮਾਰਚ (ਅਸ਼ੋਕ ਸ਼ਰਮਾ)-ਪੀ.ਡਬਲਯੂ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਗੁਰਦਾਸਪੁਰ ਵਲੋਂ ਪ੍ਰਧਾਨ ਸਤਨਾਮ ਸਿੰਘ ਅਤੇ ਸੂਬਾ ਕਮੇਟੀ ਦੇ ਆਗੂਆਂ ਦੀ ਅਗਵਾਈ ਹੇਠ ਕਾਰਜਕਾਰੀ ਇੰਜੀ: ਸੀਵਰੇਜ ਬੋਰਡ ਨੰੂ ਮੰਗਾਂ ਸਬੰਧੀ ਪੰਜਾਬ ਬਾਡੀ ਦੀ ਰਹਿਨੁਮਾਈ ਹੇਠ ਮੰਗ ਪੱਤਰ ਸਾੌਪਿਆ ਗਿਆ | ਇਸ ਮੌਕੇ ਸਤਨਾਮ ਸਿੰਘ, ਨੇਕ ਰਾਜ ਸਰੰਗਲ ਅਤੇ ਪ੍ਰੇਮ ਕੁਮਾਰ ਨੇ ਦੱਸਿਆ ਕਿ ਸੀਵਰੇਜ ਬੋਰਡ ਅਜੇ ਤੱਕ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਰਿਹਾ | ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਬੋਰਡ ਵਿਚ ਕੰਮ ਕਰਦੇ 1 ਜਨਵਰੀ 2004 ਤੋਂ ਪਹਿਲਾਂ ਦੇ ਕਰਮਚਾਰੀਆਂ ਨੰੂ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਵੇ ਅਤੇ 2017 ਵਿਚ ਪੱਕੇ ਹੋਏ ਮੁਲਾਜ਼ਮਾਂ ਨੰੂ ਏ.ਸੀ.ਪੀ ਸਕਦੀ ਦਾ ਲਾਭ ਦਿੱਤਾ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਦਰਜਾ ਚਾਰ ਅਤੇ ਦਰਜਾ ਤਿੰਨ ਕਰਮਚਾਰੀਆਂ ਨੰੂ 20-30-50 ਦੀ ਪਲੇਸਮੈਂਟ ਅਨੁਸਾਰ ਗਰੇਡੇਸ਼ਨ ਕੀਤਾ ਜਾਵੇ ਤੇ ਇਨ੍ਹਾਂ ਦੀ ਯੋਗ ਕਾਰਵਾਈ ਲਈ ਨਿਗਰਾਨ ਇੰਜੀਨੀਅਰ ਨੰੂ ਹਦਾਇਤਾਂ ਜਾਰੀ ਕੀਤੀਆਂ ਜਾਣ, ਖ਼ਾਲੀ ਅਸਾਮੀਆਂ 'ਤੇ ਪੱਕੀ ਭਰਤੀ ਕੀਤੀ ਜਾਵੇ, ਆਊਟ ਸੋਰਸ ਕਰਮਚਾਰੀਆਂ ਨੰੂ ਪੱਕਾ ਕੀਤਾ ਜਾਵੇ, ਸਰਵਿਸ ਰੂਲ ਬਣਾਏ ਜਾਣ, ਪੇਅ ਕਮਿਸ਼ਨ ਦਾ ਬਕਾਇਆ ਅਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ | ਆਗੂਆਂ ਨੇ ਕਿਹਾ ਕਿ ਜੇਕਰ ਉਕਤ ਮੰਗਾਂ ਦਾ ਹੱਲ ਨਾ ਕੀਤਾ ਤਾਂ 6 ਮਾਰਚ ਨੰੂ ਪੰਜਾਬ ਪੱਧਰ 'ਤੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਿਲ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਹੋਣਗੇ | ਇਸ ਮੌਕੇ ਤਰਸੇਮ ਲਾਲ, ਮਹਿੰਦਰ ਸਿੰਘ, ਸਲੀਮ ਕੁਮਾਰ, ਜਾਰਜ ਮਸੀਹ, ਰਿੰਕੂ, ਲਵਜੀਤ, ਸ਼ਿੰਦਾ ਮਸੀਹ, ਬੂਆ ਦਾਸ, ਮੈਥੀਊ ਮਸੀਹ, ਅਜੇ ਕੁਮਾਰ, ਯਕੂਬ ਮਸੀਹ, ਆਸ਼ੂ ਕੁਮਾਰ, ਵਰਿੰਦਰ ਕੁਮਾਰ, ਗੁਰਮੇਲ ਮਸੀਹ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਚੰਡੀਗੜ੍ਹ ਟੀਚਰ ਯੂਨੀਅਨ ਵਲੋਂ ਹਿੰਦੂ ਕੰਨਿਆ ਮਹਾਵਿਦਿਆਲਾ ਕਾਲਜ ਵਿਖੇ ਕਾਲਜ ਪ੍ਰਬੰਧਕਾਂ ਤੇ ਪਿ੍ੰਸੀਪਲ ਖ਼ਿਲਾਫ਼... ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦਾ 'ਹੋਲਾ ਮਹੱਲਾ' ਵਿਲੱਖਣ ਹੈ : ਡਾ. ਵਿਜੇ ਸਤਬੀਰ ਸਿੰਘ
Ad Position 24