ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਜੋੜ ਮੇਲੇ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਆਉਣ ਵਾਲੇ ਪੈਦਲ ਸੰਗ ਦਾ ਪੰਜਾਬ ਸਟੇਟ ਐਡਵਾਇਜ਼ਰੀ ਬੋਰਡ ਦੇ ਮੈਂਬਰ ਤੇ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਵਲੋਂ ਆਪਣੇ ਜੱਦੀ ਪਿੰਡ ਤਲਵੰਡੀ ਗੁਰਾਇਆ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਨੈਸ਼ਨਲ ਐਵਾਰਡੀ ਹਰਮਨ ਗੁਰਾਇਆ ਨੇ ਪੈਦਲ ਸੰਗ ਦੇ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਦਾ ਸਵਾਗਤ ਕਰਦਿਆਂ ਹੋਰ ਪ੍ਰਬੰਧਕਾਂ ਸਮੇਤ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸ: ਪ੍ਰਲਾਦ ਸਿੰਘ ਗੁਰਾਇਆ, ਮਾ. ਰਜਿੰਦਰ ਸਿੰਘ ਗੁਰਾਇਆ, ਇੰਸਪੈਕਟਰ ਲਖਵਿੰਦਰ ਸਿੰਘ, ਵਕੀਲ ਜੋਬਨਪ੍ਰੀਤ ਸਿੰੰਘ ਗੁਰਾਇਆ, ਵਕੀਲ ਅੰਮਿ੍ਤਪਾਲ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਅਸਟਰੇਲੀਆ, ਸ਼ਿਵਚਰਨ ਸਿੰਘ ਮਠਾਰੂ, ਪ੍ਰੀਤੀਊਸ ਸਿੰਘ, ਫਿਰੋਸਪ੍ਰੀਤ ਸਿੰਘ, ਕਵਰਹਿੰਮਤ ਸਿੰਘ ਗੁਰਾਇਆ, ਜ਼ੋਰਾਵਰ ਸਿੰਘ ਵਿਰਕ, ਜਸਬੀਰ ਸਿੰਘ ਗੁਰਾਇਆ, ਰਾਜਾ ਗੁਰਾਇਆ, ਗੁਰਵਿੰਦਰ ਸਿੰਘ, ਪ੍ਰਭਜੀਤ ਸਿੰਘ ਮਲਹੋਤਰਾ ਆਦਿ ਹਾਜ਼ਰ ਸਨ |