ਪਠਾਨਕੋਟ, 5 ਮਾਰਚ (ਸੰਧੂ)- ਫੂਡ ਫ਼ਾਰ ਹੰਗਰ ਪ੍ਰੋਜੈਕਟ ਤਹਿਤ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਪਠਾਨਕੋਟ-ਕੁੱਲੂ ਬਾਈਪਾਸ ਨੇੜੇ ਕਾਕਾ ਰਾਮ ਸਰਦਾਰੀ ਲਾਲ ਸ਼ੋਅਰੂਮ ਵਿਖੇ ਪ੍ਰਧਾਨ ਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਸਾਲਾਨਾ ਭੰਡਾਰਾ ਲਗਾਇਆ ਗਿਆ ਜਿਸ ਵਿਚ ਲਾਇਨਜ਼ ਕਲੱਬ ਦੇ ਵਾਇਸ ਜ਼ਿਲ੍ਹਾ ਗਵਰਨਰ 2 ਲਾਇਨ ਰਾਜੀਵ ਖੋਸਲਾ ਤੇ ਫੂਡ ਫ਼ਾਰ ਹੰਗਰ ਦੇ ਪ੍ਰਧਾਨ ਅਮਿਤ ਸ਼ਰਮਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਪ੍ਰਧਾਨ ਨਰਿੰਦਰ ਮਹਾਜਨ, ਵਿਜੇ ਪਾਸੀ ਤੇ ਸਮੀਰ ਗੁਪਤਾ ਨੇ ਦੱਸਿਆ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਸਮਾਜ ਭਲਾਈ ਗਤੀਵਿਧੀਆਂ 'ਚ ਯੋਗਦਾਨ ਪਾਉਣਾ ਹੈ | ਇਸ ਮੌਕੇ ਸਕੱਤਰ ਸਮੀਰ ਗੁਪਤਾ, ਪੀ.ਆਰ.ਓ. ਨਰਿੰਦਰ ਗੁਪਤਾ, ਪ੍ਰੋਜੈਕਟ ਸੈਕਟਰੀ ਵਿਜੇ ਪਾਸੀ, ਹਰਜੀਤ ਸਿੰਘ, ਸੰਜੀਵ ਗੁਪਤਾ, ਅਭਿਸ਼ੇਕ ਡੋਗਰਾ, ਪੰਕਜ ਮਹਿਤਾ, ਸੰਦੀਪ ਸਰੀਨ, ਜ਼ੋਨ ਚੇਅਰਮੈਨ ਅਸ਼ੋਕ ਕੁਮਾਰ, ਰਾਕੇਸ਼ ਅਗਰਵਾਲ, ਅਮਿਤ ਪੁੰਜ, ਡਾ: ਅਮਿਤ, ਜਨਕ ਸਿੰਘ, ਮੰਜੂ ਗੁਪਤਾ, ਸੋਮੀਤ ਗੋਪਾਲ, ਮਿਤਾਲੀ ਮਹਾਜਨ, ਲਕਸ਼ਮੀ ਗੁਪਤਾ, ਕੁਸੁਮ ਗੁਪਤਾ, ਪਿਊਸ਼ ਮਹਾਜਨ, ਵਿਕਾਸ ਮਹਾਜਨ ਤੇ ਮੁਕੇਸ਼ ਮਹਾਜਨ ਆਦਿ ਹਾਜ਼ਰ ਸਨ |