29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਵਲੋਂ ਸੈਂਕੜੇ ਮਹਿਲਾ ਸ਼ਖ਼ਸੀਅਤਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 07-03-2026
ਦੀਨਾਨਗਰ, 6 ਮਾਰਚ (ਸ਼ਾਮ ਸਿੰਘ ਘੁੰਮਣ)- ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਹਰਸ਼ ਪ੍ਰਭਾ ਦੀ ਪ੍ਰਧਾਨਗੀ ਹੇਠ ਦੀਨਾਨਗਰ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਜ਼ਿਲ੍ਹਾ ਅਟਾਰਨੀ ਮੈਡਮ ਨੀਲਮ ਦੇ ਇਲਾਵਾ ਰਾਜਨੀਤਕ, ਸਮਾਜਿਕ ਤੇ ਸਵੈ ਰੁਜ਼ਗਾਰ ਦੇ ਖੇਤਰ 'ਚ ਨਾਮਣਾ ਖੱਟਣ ਵਾਲੀਆਂ ਕਈ ਮਹਿਲਾਵਾਂ ਨੇ ਵੀ ਸ਼ਾਮਿਲ ਹੋਈਆਂ | ਸਮਾਗਮ ਦੌਰਾਨ ਰਾਜਨੀਤਕ, ਉੱਦਮੀ ਤੇ ਸਮਾਜਿਕ ਖੇਤਰਾਂ ਸਣੇ ਹੋਰਨਾਂ ਖੇਤਰਾਂ 'ਚ ਯੋਗਦਾਨ ਦੇਣ ਵਾਲੀਆਂ 100 ਦੇ ਕਰੀਬ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ 'ਚ ਆਪਣੀ ਮਿਹਨਤ, ਸਮਰਪਣ ਅਤੇ ਯੋਗਤਾ ਦੇ ਬਲ 'ਤੇ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਪ੍ਰਸ਼ਾਸਨ, ਕਾਰੋਬਾਰ, ਖੇਤੀਬਾੜੀ ਤੇ ਖੇਡਾਂ ਸਮੇਤ ਹਰ ਖੇਤਰ 'ਚ ਮਹਿਲਾਵਾਂ ਨੇ ਵੱਖਰੀ ਪਹਿਚਾਣ ਬਣਾਈ ਹੈ ਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਉਸ ਵੇਲੇ ਹੀ ਸੰਭਵ ਹੈ, ਜਦੋਂ ਉਸ ਸਮਾਜ ਦੀਆਂ ਮਹਿਲਾਵਾਂ ਮਜ਼ਬੂਤ ਅਤੇ ਖ਼ੁਦਮੁਖ਼ਤਿਆਰ ਹੋਣ | ਸਮਾਗਮ ਦੌਰਾਨ ਮਹਿਲਾ ਸ਼ਖ਼ਸੀਅਤਾਂ ਨੇ ਵੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਕੱਤੋਵਾਲ, ਬਲਾਕ ਸੰਮਤੀ ਮੈਂਬਰ ਕਾਜਲ ਪੱਖੋਵਾਲ, ਸੰਦੀਪ ਕੌਰ ਤਾਲਿਬਪੁਰ, ਜਤਿੰਦਰ ਕੌਰ ਅੰਜਲੀ ਅਵਾਂਖਾ, ਸਾਬਕਾ ਸਰਪੰਚ ਮੀਨੂ ਬਾਲਾ, ਮੀਨਾ ਕੁਮਾਰੀ ਮੱਟਮ, ਸ਼ਰੂਤੀ ਦੇਵੀ ਅਵਾਂਖਾ, ਪਰਮਜੀਤ ਕੌਰ ਨਿਆਮਤਾਂ, ਸਰਪੰਚ ਦਰਸ਼ਨਾ ਕੁਮਾਰੀ ਉਮਰਪੁਰ ਕਲਾਂ, ਸਰਪੰਚ ਅਨੁਰਾਧਾ ਉਮਰਪੁਰ ਖ਼ੁਰਦ, ਸਰਪੰਚ ਕੰਵਲਜੀਤ ਕੌਰ ਸੀਹੋਵਾਲ, ਅਨੰੂ ਬਾਲਾ ਬਾਲਾਪਿੰਡੀ, ਸਰਪੰਚ ਕਾਜਲ ਕੋਹਲੀਆਂ ਤੇ ਸੁਨੀਤਾ ਕਲੀਚਪੁਰ ਦੇ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚੋਲਾ ਸਾਹਿਬ ਜੋੜ ਮੇਲੇ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ ਮੰਗਾਂ ਨੰੂ ਲੈ ਕੇ ਵਿਧਾਨ ਸਭਾ ਦਾ ਘਿਰਾਓ 8 ਨੰੂ
Ad Position 24