ਬਟਾਲਾ, 6 ਮਾਰਚ (ਸਤਿੰਦਰ ਸਿੰਘ)-ਮੋਗਾ ਵਿਖੇ 14 ਮਾਰਚ ਨੂੰ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਰੈਲੀ, ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਇਸ ਰੈਲੀ ਸੰਬੰਧੀ ਅੱਜ ਬਟਾਲਾ ਵਿਚ ਪਠਾਨਕੋਟ ਤੋਂ ਪ੍ਰਭਾਰੀ ਸਤੀਸ਼ ਮਹਾਜਨ ਜੋ ਪਠਾਨਕੋਟ ਰੈਲੀ ਸੰਬੰਧੀ ਇੰਚਾਰਜ ਲਗਾਏ ਗਏ ਹਨ, ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਵੀ ਮੌਜ਼ੂਦ ਸਨ | ਇਸ ਮੌਕੇ ਸਤੀਸ਼ ਮਹਾਜਨ ਨੇ ਕਿਹਾ ਕਿ ਰੈਲੀ ਨੂੰ ਸਫ਼ਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਮੋਗਾ ਦੀ ਰੈਲੀ ਲਈ ਪਾਰਟੀ ਵਲੋਂ ਜ਼ਿਲ੍ਹਾ ਪੱਧਰ 'ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਸਤੀਸ਼ ਮਹਾਜਨ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰੀ ਅਮਿਤ ਸ਼ਾਹ ਦੇ ਵਿਚਾਰ ਸੁਣਨ ਲਈ ਪੱਬਾਂਭਾਰ ਹੋ ਕੇ ਰੈਲੀ ਨੂੰ ਸ਼ਮੂਲੀਅਤ ਕਰਨਗੇ | ਇਸ ਮੌਕੇ ਹੀਰਾ ਵਾਲੀਆ ਨੇ ਕਿਹਾ ਕਿ ਮੋਗਾ ਦੀ ਰੈਲੀ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰੇਗੀ | ਇਸ ਮੌਕੇ ਜ਼ਿਲ੍ਹਾ ਜਰਨਲ ਸੈਕਟਰੀ ਰੌਸ਼ਨ ਲਾਲ, ਪੰਜਾਬ ਮਹਿਲਾ ਮੋਰਚਾ ਤੋਂ ਜਨਰਲ ਸੈਕਟਰੀ ਅੰਬਿਕਾ ਖੰਨਾ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ, ਪੰਜਾਬ ਕਾਰਜਕਰਨੀ ਮੈਂਬਰ ਭੂਸ਼ਣ ਬਜਾਜ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ, ਦਿਹਾਤੀ ਮੰਡਲ ਪ੍ਰਧਾਨ ਹਰਪ੍ਰੀਤ ਸਿੰਘ ਬੇਦੀ ਸਿਵਲ ਲਾਈਨ, ਮੰਡਲ ਪ੍ਰਧਾਨ ਦੀਪਕ ਜੋਸ਼ੀ ਤੇ ਅਮਨਦੀਪ ਸਿੰਘ, ਮੰਡਲ ਪ੍ਰਧਾਨ ਅੰਮਿ੍ਤਪਾਲ ਸਿੰਘ, ਗਣੇਸ਼ ਕੁਮਾਰ, ਵਰੁਣ ਡਡਵਾਲ, ਸੋਨੂੰ, ਸੰਦੀਪ ਆਜ਼ਾਦ, ਮੰਡਲ ਟੀਮ ਮੋਰਚਾ ਪ੍ਰਧਾਨ, ਮੋਰਚਾ ਟੀਮ ਆਦਿ ਹਾਜ਼ਰ ਸਨ |