28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰਕਾਰੀ ਪ੍ਰਾਇਮਰੀ ਸਕੂਲ ਗੌਂਸਪੁਰਾ ਵਿਖੇ 'ਮਦਰ ਵਰਕਸ਼ਾਪ' ਲਗਾਈ

Ad Position 21
No active advertisement
ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਗੌਂਸਪੁਰਾ (ਬਲਾਕ ਬਟਾਲਾ-1) ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ 'ਮਦਰ ਵਰਕਸ਼ਾਪ' ਸਫਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਗਾਈ ਗਈ | ਵਰਕਸ਼ਾਪ 'ਚ ਵਿਦਿਆਰਥੀਆਂ ਦੀਆਂ ਮਾਵਾਂ ਨੇ ਬੜੇ ਉਤਸ਼ਾਹ ਤੇ ਰੁਚੀ ਨਾਲ ਸ਼ਮੂਲੀਅਤ ਕੀਤੀ | ਇਸ ਦੌਰਾਨ ਪ੍ਰਥਮ ਕੋਆਰਡੀਨੇਟਰ ਪੂਜਾ, ਸੈਂਟਰ ਮੁੱਖ ਅਧਿਆਪਕਾ ਅਮਨਦੀਪ ਕੌਰ ਅਤੇ ਸਕੂਲ ਮੁਖੀ ਪਿ੍ਯੰਕਾ ਵਲੋਂ ਮਾਵਾਂ ਨੂੰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਬਾਲ ਮਨੋਵਿਗਿਆਨ, ਬੱਚਿਆਂ ਦੀ ਸਿਹਤ ਤੇ ਪੋਸ਼ਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਮਾਵਾਂ ਨੂੰ ਦੱਸਿਆ ਗਿਆ ਕਿ ਘਰ ਦਾ ਮਾਹੌਲ ਬੱਚਿਆਂ ਦੀ ਸਿੱਖਿਆ ਤੇ ਵਿਅਕਤੀਤਵ ਨਿਰਮਾਣ 'ਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ | ਵਰਕਸ਼ਾਪ ਦੌਰਾਨ ਹੈਂਡਮੇਡ ਮਟੀਰੀਅਲ ਰਾਹੀਂ ਖੇਡ-ਖੇਡ 'ਚ ਪੜ੍ਹਾਉਣ ਦੇ ਨਵੇਂ ਤੇ ਸਰਲ ਤਰੀਕੇ ਵੀ ਦਿਖਾਏ ਗਏ | ਇਸ ਮੌਕੇ ਮਾਵਾਂ ਲਈ ਵਿਸ਼ੇਸ਼ ਗਤੀਵਿਧੀਆਂ ਤੇ ਪ੍ਰੇਰਣਾਦਾਇਕ ਖੇਡਾਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਭਾਗ ਲੈਣ ਵਾਲੀਆਂ ਮਾਵਾਂ ਨੇ ਖੂਬ ਰੁਚੀ ਦਿਖਾਈ | ਜੇਤੂ ਰਹੀਆਂ ਮਾਵਾਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦਾ ਹੌਸਲਾ ਅਫ਼ਜ਼ਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮੋਗਾ ਦੀ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਭਾਜਪਾ ਦਾ ਇਕ-ਇਕ ਵਰਕਰ ਪੱਬਾਂ ਭਾਰ -ਸਤੀਸ਼ ਮਹਾਜਨ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ 100 ਉਦਮੀ ਮਹਿਲਾਵਾਂ ਦਾ ਸਨਮਾਨ
Ad Position 24