ਬਟਾਲਾ, 6 ਮਾਰਚ (ਸਤਿੰਦਰ ਸਿੰਘ)- ਬਾਬਾ ਬੇਲਾ ਸਿੰਘ ਚੈਰੀਟੇਬਲ ਹਸਪਤਾਲ ਬਟਾਲਾ ਦੀ ਇਮਾਰਤ ਦਾ ਉਦਘਾਟਨ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਕੀਰਤਨੀ ਭਾਈ ਕੁਲਦੀਪ ਸਿੰਘ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਮੇਅਰ ਸੁਖਦੀਪ ਸਿੰਘ ਤੇਜਾ, ਭਾਈ ਪ੍ਰਗਟ ਸਿੰਘ, ਸਲਵਿੰਦਰ ਸਿੰਘ ਦੁਬਈ ਵਾਲੇ, ਹਰਭਜਨ ਸਿੰਘ, ਡਾ. ਵਿਵੇਕ ਕੌਸ਼ਲ, ਬਾਬਾ ਰਾਜ ਸਿੰਘ, ਰਾਜਿੰਦਰ ਸਿੰਘ ਪਦਮ, ਤਹਿਸੀਲਦਾਰ ਸਤਨਾਮ ਸਿੰਘ, ਸਰਦੂਲ ਸਿੰਘ ਸਬ ਇੰਸਪੈਕਟਰ, ਬਲਕਾਰ ਸਿੰਘ, ਖੁਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ |