ਗੁਰਦਾਸਪੁਰ, 6 ਮਾਰਚ (ਪੰਕਜ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਬਘੇਲ ਸਿੰਘ ਬਾਹੀਆ ਦੀ ਅਗਵਾਈ ਦੀ ਹੇਠ ਸਥਾਨਿਕ ਪੈਲੇਸ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿਚ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦੇ ਨਾਲ ਸੂਬਾ ਮਹਾਂਮੰਤਰੀ ਰਾਕੇਸ਼ ਰਾਠੌਰ, ਸੂਬਾ ਸਕੱਤਰ ਸੂਰਜ ਭਾਰਦਵਾਜ ਵੀ ਸ਼ਾਮਿਲ ਹੋਏ | ਇਸ ਮੌਕੇ ਅਸ਼ਵਨੀ ਸ਼ਰਮਾ ਨੇ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਅਸ਼ਵਨੀ ਸ਼ਰਮਾ ਨੇ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਅਮਿਤ ਸ਼ਾਹ ਦੀ ਰੈਲੀ ਮਹੱਤਵਪੂਰਨ ਹੈ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਹਰ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਤੋਂ 150 ਬੱਸਾਂ ਰੈਲੀ ਵਿਚ ਹਿੱਸਾ ਲੈਣਗੀਆਂ | ਬਘੇਲ ਸਿੰਘ ਬਾਹੀਆ ਨੇ ਵੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ | ਇਸ ਮੌਕੇ ਦੀਨਾਨਗਰ ਤੋਂ ਹਲਕਾ ਇੰਚਾਰਜ ਰੇਨੂੰ ਕਸ਼ਯਪ, ਰਕੇਸ਼ ਜੋਤੀ, ਸ਼ਿਵਬੀਰ ਰਾਜਨ, ਰਜਿੰਦਰ ਬਿੱਟਾ, ਵਿਕਾਸ ਗੁਪਤਾ, ਬਲਵਿੰਦਰ ਬਿੱਟੂ, ਰਾਜੂ ਪੰਡਿਤ, ਰਿੱਕੀ ਮਹੰਤ, ਰੋਹਿਤ ਮਹਾਜਨ ਆਦਿ ਹਾਜ਼ਰ ਸਨ |