05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਅਧਿਕਾਰ ਮਿਲਣੇ ਚਾਹੀਦੇ ਹਨ : ਜ਼ਿਲ੍ਹਾ ਪ੍ਰਧਾਨ ਚਾਹਲ <br/>

Ad Position 21
No active advertisement
ਅਜੀਤ ਡੈਸਕ 08-03-2026

ਧਾਰੀਵਾਲ, 7 ਮਾਰਚ (ਸਵਰਨ ਸਿੰਘ)- 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ, ਜਿਸ ਦੌਰਾਨ ਵੱਡੇ-ਵੱਡੇ ਸਮਾਗਮ ਕਰ ਕੇ ਸਟੇਜਾਂ ਉੱਤੇ ਨਾਰੀ ਦੀ ਮਹਾਨਤਾ ਬਾਰੇ ਦੱਸਿਆ ਜਾਂਦਾ ਹੈ, ਇਹ ਸਿਰਫ ਇਕ ਦਿਨ ਹੀ ਔਰਤਾਂ ਨੂੰ ਵਧਾਈ ਦੇਣ ਦਾ ਨਹੀਂ, ਸਗੋਂ ਔਰਤਾਂ ਦੇ ਸੰਘਰਸ਼, ਉਪਲੱਬਧੀਆਂ ਤੇ ਆਦਿ ਕਾਲ ਤੋਂ ਔਰਤਾਂ ਦੇ ਸਮਾਜ ਸਿਰਜਣ ਵਿਚ ਯੋਗਦਾਨ ਦੀ ਸ਼ਲਾਘਾ ਕਰਨੀ ਬਣਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਸਰਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਕੰਵਲਜੀਤ ਕੌਰ ਚਾਹਲ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਦਿਨ ਦਾ ਉਦੇਸ਼ ਕੇਵਲ ਔਰਤਾਂ ਦੀ ਸਫਲਤਾ ਦਾ ਜਸ਼ਨ ਮਨਾਉਣਾ ਹੀ ਨਹੀਂ, ਬਲਕਿ ਉਨ੍ਹਾਂ ਦੇ ਅਧਿਕਾਰਾਂ, ਸਮਾਨਤਾ ਤੇ ਸੁਤੰਤਰਤਾ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ, ਇਹ ਸਭ ਅਧਿਕਾਰ ਪ੍ਰਾਪਤ ਕਰਨ ਲਈ ਔਰਤ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ ਹੈ | ਅੱਜ ਔਰਤ ਹਰ ਖੇਤਰ ਸਿੱਖਿਆ, ਵਿਗਿਆਨ, ਖੇਡ, ਰਾਜਨੀਤੀ, ਵਪਾਰ ਸਭ ਵਿਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਲੋਹਾ ਮਨਵਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਔਰਤਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਵੱਧ ਸਮਾਂ ਦੇਣਾ ਪੈਂਦਾ ਹੈ, ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ, ਜੋ ਕੁੜੀਆਂ ਪੁਰਾਤਨ ਸਮੇਂ ਵਿਚ ਪਿੰਡ ਦੀਆਂ ਸੱਥਾਂ ਵਿਚੋਂ ਲੰਘਣ ਤੋਂ ਗੁਰੇਜ਼ ਕਰਦੀਆਂ ਸਨ ਪਰ ਸਮੇਂ ਦੀ ਤਬਦੀਲੀ ਤੇ ਆਤਮ ਨਿਰਭਰਤਾ ਕਰ ਕੇ ਦੇਸ਼ ਹੀ ਨਹੀਂ, ਬਲਕਿ ਵਿਦੇਸ਼ ਦਾ ਸਫਰ ਤਹਿ ਚੁੱਕ ਕਰ ਚੁੱਕੀਆਂ ਹਨ | ਇਸ ਆਜ਼ਾਦੀ ਨੂੰ ਮੰਨਣ ਲਈ ਔਰਤ ਜਾਤ ਨੂੰ ਲੰਬਾ ਸਮਾਂ ਲੰਬੀ ਘਾਲਣਾ ਘਾਲਣੀ ਪਈ ਹੈ | ਗੁਰੂਆਂ ਨੇ ਵੀ ਆਪਣੇ ਸਿਧਾਂਤ ਅਨੁਸਾਰ ਸਮਾਜ ਵਿਚ ਔਰਤਾਂ ਨੂੰ ਉੱਚਾ ਸਥਾਨ ਅਤੇ ਅਧਿਕਾਰ ਦੇਣ ਦਾ ਸੰਦੇਸ਼ ਦਿੱਤਾ ਹੈ, ਜੋ ਸਮਾਜਿਕ ਬਰਾਬਰੀ ਲਈ ਇਹ ਗੱਲ ਦਾ ਪ੍ਰਤੀਕ ਹੈ ਕਿ ਔਰਤਾਂ-ਮਰਦਾਂ ਦੇ ਬਰਾਬਰ ਹਨ ਅਤੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਹੀ ਅਧਿਕਾਰ ਮਿਲਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਦਾਣਾ ਮੰਡੀ ਕਾਹਨੂੰਵਾਨ ਵਿਖੇ ਪਹੁੰਚਣਗੇ : ਐਡਵੋਕੇਟ ਜਗਰੂਪ ਸਿੰਘ ਸੇਖਵਾਂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਪਿੰਡਾਂ 'ਚ ਮੀਟਿੰਗਾਂ ਦਾ ਦੌਰ ਜਾਰੀ-ਕਮਲਜੀਤ ਚਾਵਲਾ
Ad Position 24
No active advertisement