ਕੋਟਲੀ ਸੂਰਤ ਮੱਲ੍ਹੀ, 7 ਮਾਰਚ (ਕੁਲਦੀਪ ਸਿੰਘ ਨਾਗਰਾ)- ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਪ੍ਰਮੇਸਰ ਨਗਰ, ਗਾਜੀਨੰਗਲ, ਡੇਰਾ ਪਠਾਣਾ, ਅੱਡਾ ਕੋਟਲੀ ਸੂਰਤ ਮੱਲ੍ਹੀ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਦੀ ਅਗਵਾਈ 'ਚ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਕਰਵਾਇਆ ਗਿਆ 10 ਰੋਜ਼ਾ ਮਹਾਨ ਧਾਰਮਿਕ ਸਮਾਗਮ ਅਰਦਾਸ ਉਪਰੰਤ ਸੰਪੂਰਨ ਹੋਇਆ | ਸਮਾਗਮਾਂ ਦੌਰਾਨ ਵੱਖ-ਵੱਖ ਜਥਿਆਂ ਤੇੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਸਿੰਘ ਸਾਹਿਬਾਨ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਸੰਪੂਰਨਤਾ ਮੌਕੇ ਜਿਥੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਉੱਥੇ ਸਮਾਗਮਾਂ ਦੌਰਾਨ ਸੰਗਤਾਂ ਵਲੋਂ ਦਿੱਤੇ ਗਏ ਭਰਵੇਂ ਸਹਿਯੋਗ ਲਈ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਵਾਲਿਆ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਮੁੱਖ ਅਰਦਾਸੀਏ ਸਿੰਘ ਭਾਈ ਪ੍ਰੇਮ ਸਿੰਘ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ ਕੋਟਲੀ, ਇੰਸਪੈਕਟਰ ਗੁਰਮੇਜ਼ ਸਿੰਘ ਸਰਵਾਲੀ, ਲੈਕ. ਰਣਜੋਧ ਸਿੰਘ ਮੰਮਣ, ਮੰਗਲ ਸਿੰਘ ਬਲੱਗਣ, ਬਾਬਾ ਅਵਤਾਰ ਸਿੰਘ ਗੁੱਲੂ ਸ਼ਿਕਾਰ, ਐਸ.ਐਚ.ਓ. ਗੁਰਦਰਸ਼ਨ ਸਿੰਘ ਕੰਗ, ਪਿੰ੍ਰਸੀਪਲ ਗੁਰਮੀਤ ਸਿੰਘ ਨਾਗੀ, ਰਵੀ ਕੁਮਾਰ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਪਟਵਾਰੀ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਏ.ਐਸ.ਆਈ. ਹਰਪਾਲ ਸਿੰਘ, ਏ.ਐਸ.ਆਈ. ਸਤਿੰਦਰ ਸਿੰਘ, ਕਿਰਨਬੀਰ ਸਿੰਘ ਐਸ.ਐਚ.ਓ. ਜੀ.ਐਸ.ਟੀ. ਵਿਭਾਗ, ਈ.ਟੀ.ਓ. ਜਪਸਿਮਰਨ ਸਿੰਘ ਜੀ.ਐਸ.ਟੀ. ਵਿਭਾਗ, ਈ.ਟੀ.ਓ. ਗਗਨ ਸ਼ਰਮਾ, ਦਵਿੰਦਰ ਸਿੰਘ ਈ.ਟੀ.ਓ., ਇੰਸਪੈਕਟਰ ਸਰਵਨ ਸਲਾਰੀਆ ਵਿਜੀਲੈਂਸ, ਹਰਦਿਆਲ ਸਿੰਘ ਗਿੱਲ, ਸੁਖਵਿੰਦਰ ਸਿੰਘ ਮੱਲੀ, ਜਸਪਾਲ ਸਿੰਘ ਮੱਲੀ, ਐਸ.ਡੀ.ਓ. ਜੋਬਨਜੀਤ ਸਿੰਘ ਪੰਨੂੰ, ਜੇ.ਈ. ਲਵਪ੍ਰੀਤ ਕੁਮਾਰ, ਡਾ. ਗੁਰਦੇਵ ਸਿੰਘ ਰੰਧਾਵਾ ਮੁੱਖ ਸੇਵਾਦਾਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ, ਉਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਧਾਰੋਵਾਲੀ, ਮਾਸਟਰ ਦਲਜੀਤ ਸਿੰਘ ਧਾਰੋਵਾਲੀ, ਪਿ੍ੰਸੀਪਲ ਗੁਰਦੇਵ ਸਿੰਘ ਕੋਟਲੀ, ਪਲਵਿੰਦਰ ਸਿੰਘ ਸੋਨੂੰ ਭਗਵਾਨਪੁਰ, ਜੇ.ਈ. ਬਿਕਰਮ ਸਿੰਘ ਕੋਟਲੀ, ਜੇ.ਈ. ਹਰਸ਼ਰਨ ਸਿੰਘ ਲਾਡੀ, ਸਾਬਕਾ ਸਰਪੰਚ ਕੁਲਵੰਤ ਸਿੰਘ ਭੁੱਲਰ, ਪੱਪੂੁ ਮਹਾਜਨ ਕੋਟਲੀ, ਅਮਰੀਕ ਸਿੰਘ ਬਿੱਟੂ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਕਾਮਰੇਡ ਬਲਦੇਵ ਸਿੰਘ ਖਹਿਰਾ, ਜੱਗਾ ਭੰਮਰਾ, ਹਰਿੰਦਰ ਸਿੰਘ ਕਾਕਾ ਗਾਜੀਨੰਗਲ, ਠੇਕੇਦਾਰ ਕਸ਼ਮੀਰ ਸਿੰਘ, ਸਰਬਜੀਤ ਸਿੰਘ ਵੜੈਚ, ਜਸਵੰਤ ਸਿੰਘ ਭਿੱਟੇਵੱਢ ਗੈਸ ਵਾਲੇ, ਗੁਰਦਿਆਲ ਸਿੰਘ ਗਿੱਲ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਕਾਮਰੇਡ ਬਲਦੇਵ ਸਿੰਘ ਖਹਿਰਾ ਸਮੇਤ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ |