06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ੍ਰੀ ਮੁਕਤਸਰ ਸਾਹਿਬ ਤੋਂ ਕਰਤਾਰਪੁਰ ਲਾਂਘੇ ਤੱਕ 16ਵੇਂ ਮਹਾਨ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 08-03-2026
ਕਲਾਨੌਰ, 7 ਮਾਰਚ (ਪੁਰੇਵਾਲ)- ਨਿਰੋਲ ਸੇਵਾ ਸੰਸਥਾ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਗੁਪਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਵਿਖੇ ਸਥਿਤ ਗੁ. ਸ੍ਰੀ. ਕਰਤਾਰਪੁਰ ਲਾਂਘਾ ਤੱਕ ਆਰੰਭ ਹੋਏ 16ਵੇਂ ਮਹਾਨ ਨਗਰ ਕੀਰਤਨ ਦਾ ਕਲਾਨੌਰ ਖੇਤਰ 'ਚ ਪਹੁੰਚਣ 'ਤੇ ਵੱਖ-ਵੱਖ ਪੜਾਵਾਂ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਦਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਲਾਂਘਾ ਬੰਦ ਹੋਣ ਕਾਰਨ ਇਹ ਨਗਰ ਕੀਰਤਨ ਸਰਹੱਦ 'ਤੇ ਬਣੇ ਲਾਂਘੇ 'ਤੇ ਪੈਸੰਜਰ ਟਰਮੀਨਲ ਤੱਕ ਹੀ ਜਾਵੇਗਾ | ਉਨ•ਾਂ ਕਿਹਾ ਕਿ 28 ਫਰਵਰੀ ਨੂੰ ਗੁਰਦੁਆਰਾ ਗੁਪਤਸਰ ਮੁਕਤਸਰ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀ, ਜੋ ਵੱਖ-ਵੱਖ ਪੜਾਵਾਂ ਤੇ ਹੁੰਦਾ ਹੋਇਆ ਕਲਾਨੌਰ ਖੇਤਰ 'ਚ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ 'ਚ ਪੰਥ ਨਾਲੋਂ ਵਿਛੜੇ ਗੁਰਧਾਮ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਦੇ ਮਾਡਲਾਂ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਮਾਡਲਾਂ ਰਾਹੀਂ ਸੰਗਤਾਂ ਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਨਗਰ ਕੀਰਤਨ 'ਚ ਹਾਜ਼ਰੀ ਭਰੀ ਤੇ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਡਾਕਟਰ ਜਗਦੀਪ ਸਿੰਘ ਸੋਢੀ ਤੇ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਿਆਂ ਦਾ ਸਿਰੋਪਾਓ ਭੇਟ ਕੀਤਾ ਗਿਆ | ਜਥੇ: ਛੋਟੇਪੁਰ ਨੇ ਕਿਹਾ ਕਿ ਡਾਕਟਰ ਜਗਦੀਪ ਸਿੰਘ ਸੋਢੀ ਦੇ ਯਤਨਾਂ ਸਦਕਾ ਸਜਾਏ 16ਵੇਂ ਮਹਾਨ ਨਗਰ ਕੀਰਤਨ ਅਤੇ ਵੱਖ-ਵੱਖ ਗੁਰੂ ਧਾਮਾਂ ਦੇ ਮਾਡਲਾਂ ਨੂੰ ਦਿਖਾਉਣਾ ਬਹੁਤ ਵਧੀਆ ਉਪਰਾਲਾ ਹੈ | ਨਗਰ ਕੀਰਤਨ 'ਚ ਗਤਕੇ ਜੌਹਰ ਵੀ ਵਿਖਾਏ ਗਏ |
Ad Position 22
No active advertisement
ਪਿਛਲੀ ਖ਼ਬਰ ਅੱਜ ਸਿਵਲ ਸੁਸਾਇਟੀ ਮੋਗਾ ਕਰੇਗੀ ਪੰਜਾਬ ਦੀ ਗੱਲ ਸੈਮੀਨਾਰ ਸਮਾਰੋਹ ਅਗਲੀ ਖ਼ਬਰ ਐੱਸ.ਜੀ.ਐੱਸ.ਐੱਸ. ਕਲਾਨੌਰ ਤੇ ਬੀ.ਡੀ.ਐੱਸ. ਗੁਰਦਾਸਪੁਰ ਵਲੋਂ ਬਖਸ਼ੀਵਾਲ 'ਚ ਖੂਨਦਾਨ ਕੈਂਪ <br/>
Ad Position 24
No active advertisement