06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-03-2026
ਕਾਦੀਆਂ,7 ਮਾਰਚ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਸਾਇੰਸ ਸੁਸਾਇਟੀ ਵਲੋਂ ਰਾਸ਼ਟਰੀ ਵਿਗਿਆਨ ਦਿਵਸ ਕਾਲਜ ਸੈਮੀਨਾਰ ਹਾਲ ਵਿਚ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ, ਰਸਾਇਣ ਵਿਗਿਆਨ ਵਿਭਾਗ, ਗਣਿਤ ਵਿਭਾਗ ਦੇ ਅਧਿਆਪਕਾਂ ਤੇ ਸਾਇੰਸ ਸੁਸਾਇਟੀ ਨਾਲ ਜੁੜੇ ਵਿਦਿਆਰਥੀਆਂ ਵਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਸਮਾਗਮ ਦੀ ਪ੍ਰਧਾਨਗੀ ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵਲੋਂ ਕੀਤੀ ਗਈ | ਉਨ੍ਹਾਂ ਨਾਲ ਗਣਿਤ ਵਿਭਾਗ ਦੇ ਪ੍ਰੋ. ਰਾਕੇਸ਼ ਕੁਮਾਰ, ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋ. ਮਿਤਾਲੀ ਤੇ ਰਸਾਇਣ ਵਿਭਾਗ ਦੇ ਪ੍ਰੋ. ਮਨਜੋਤ ਕੌਰ ਵਲੋਂ ਸ਼ਾਮਿਲ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ | ਇਸ ਸਮਾਗਮ ਦਾ ਮੰਚ ਸੰਚਾਲਨ ਬੀ.ਐੱਸ.ਸੀ. ਦੀ ਵਿਦਿਆਰਥਣ ਨਵਨੀਤ ਕੌਰ ਵਲੋਂ ਕੀਤਾ ਗਿਆ | ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋ. ਮਿਤਾਲੀ ਵਲੋਂ ਭੌਤਿਕ ਵਿਗਿਆਨ ਦੇ ਖੇਤਰ ਵਿਚ ਹੋਏ ਵੱਖ-ਵੱਖ ਵਿਗਿਆਨੀਆਂ, ਉਨ੍ਹਾਂ ਦੀਆਂ ਕਾਢਾਂ ਤੇ ਇਸ ਵਾਸਤੇ ਮਿਲੇ ਨੋਬਲ ਪੁਰਸਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਰਸਾਇਣ ਵਿਭਾਗ ਦੇ ਪ੍ਰੋ. ਮਨਜੋਤ ਕੌਰ ਵਲੋਂ ਵੀ ਰਸਾਇਣ ਵਿਗਿਆਨ ਦੇ ਖੇਤਰ ਵਿਚ ਹੋਏ ਵੱਡੇ-ਵੱਡੇ ਵਿਗਿਆਨੀ ਤੇ ਉਨ੍ਹਾਂ ਨੂੰ ਸੰਸਾਰ ਪੱਧਰ 'ਤੇ ਮਿਲੇ ਨੋਬਲ ਪੁਰਸਕਾਰਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੌਰਾਨ ਸਾਇੰਸ ਸੁਸਾਇਟੀ ਨਾਲ ਜੁੜੀਆਂ ਵਿਦਿਆਰਥਣਾਂ ਨਵਨੀਤ ਕੌਰ, ਅਵਲੀਨ, ਸੁਖਪ੍ਰੀਤ ਕੌਰ, ਹਾਲਾ ਫ਼ਾਰੂਕ, ਮੀਰਾ ਥਾਪਾ ਨੇ ਵਿਗਿਆਨ ਦੀ ਜੀਵਨ ਵਿਚ ਲੋੜ ਅਤੇ ਇਸ ਰਾਹੀਂ ਵੱਖ-ਵੱਖ ਖੇਤਰਾਂ ਵਿਚ ਹੋ ਰਹੀ ਤਰੱਕੀ ਬਾਰੇ ਭਾਸ਼ਣ ਦਿੱਤੇ | ਗਣਿਤ ਵਿਭਾਗ ਦੇ ਪ੍ਰੋ. ਰਾਕੇਸ਼ ਕੁਮਾਰ ਵਲੋਂ ਵੀ ਵਿਗਿਆਨ ਦੇ ਖ਼ੇਤਰ ਨਾਲ ਜੁੜੀ ਰੌਚਕ ਜਾਣਕਾਰੀ ਸਾਂਝੀ ਕੀਤੀ ਗਈ | ਸਮਾਗਮ ਵਿਚ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਕੁਲਵਿੰਦਰ ਸਿੰਘ, ਡਾ. ਸਤਿੰਦਰ ਕੌਰ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਜਸਕਿਰਨ ਕੌਰ, ਪ੍ਰੋ. ਅਮਤੁਲ ਬਾਕੀ ਸਮੇਤ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਹਲੋਂ ਪਰਿਵਾਰ ਨੇ ਸੰਗ ਦੇ ਸਵਾਗਤ ਲਈ ਲਗਾਇਆ ਲੰਗਰ ਅਗਲੀ ਖ਼ਬਰ ਗੁਰਦੁਆਰਾ ਰੱਕੜ ਸਾਹਿਬ ਮੁਸਤਰਾਪੁਰ ਦੇ ਸਾਲਾਨਾ ਛਿੰਝ ਮੇਲੇ 'ਚ ਓਪਨ ਕਬੱਡੀ ਬਾਬਾ ਸ਼ਿਵ ਸਿੰਘ ਕਲੱਬ ਨੇ ਜਿੱਤੀ
Ad Position 24
No active advertisement