ਕਿਲ੍ਹਾ ਲਾਲ ਸਿੰਘ, 7 ਮਾਰਚ (ਬਲਬੀਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਵਿਚ ਵਿਧਾਨ ਸਭਾ ਹਲਕੇ ਵਾਰ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਓ ਰੈਲੀਆਂ' ਦੀ ਲੜੀ ਤਹਿਤ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ 13 ਮਾਰਚ ਨੂੰ ਮਾਤਾ ਮਹਿੰਦਰ ਕੌਰ ਖੇਡ ਸਟੇਡੀਅਮ ਲੋਧੀਨੰਗਲ ਵਿਖੇ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ | ਇਸ ਰੈਲੀ ਸਬੰਧੀ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ: ਲਖਬੀਰ ਸਿੰਘ ਲੋਧੀਨੰਗਲ ਵਲੋਂ ਹਲਕੇ ਦੇ ਸਭ ਤੋਂ ਵੱਡੇ ਪਿੰਡ ਭਾਗੋਵਾਲ ਵਿਖੇ ਤਰਲੋਚਨ ਸਿੰਘ ਦੇ ਗ੍ਰਹਿ 'ਚ ਮੀਟਿੰਗ ਕੀਤੀ ਗਈ | ਇਸ ਮੌਕੇ ਅਕਾਲੀ ਵਰਕਰਾਂ ਨੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਗਿਣਤੀ ਵਿਚ ਵਰਕਰਾਂ ਨੂੰ ਨਾਲ ਲੈ ਕੇ ਇਸ ਰੈਲੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਤਰਲੋਚਨ ਸਿੰਘ ਕਾਹਲੋਂ, ਤਜਿੰਦਰ ਸਿੰਘ ਕਾਹਲੋਂ ਚੰਡੀਗੜ੍ਹ, ਸਾ. ਸਰਪੰਚ ਸ਼ਿੰਗਾਰਾ ਸਿੰਘ, ਸਾ. ਸਰਪੰਚ ਪਰਮਜੀਤ ਸਿੰਘ ਰਾਣਾ, ਸਾ. ਸਰਪੰਚ ਗੁਰਮੀਤ ਸਿੰਘ, ਸਾ. ਸਰਪੰਚ ਬਲਕਾਰ ਸਿੰਘ, ਢਾਡੀ ਜਸਵਿੰਦਰ ਸਿੰਘ, ਡਾ. ਮਨਦੀਪ ਸਿੰਘ, ਬਿਸ਼ਨ ਸਿੰਘ, ਨਿੰਦਰਪਾਲ ਸਿੰਘ, ਗੁਰਕੰਵਲ ਸਿੰਘ, ਮਨਜੀਤ ਸਿੰਘ ਪੰਚ, ਜਸਵੰਤ ਸਿੰਘ ਫ਼ੌਜੀ, ਸੁਬੇਗ ਸਿੰਘ, ਰਛਪਾਲ ਸਿੰਘ ਮੁਹੱਬਤ, ਸਤਨਾਮ ਸਿੰਘ, ਗੁਰਮੁੱਖ ਸਿੰਘ ਡਾ. ਗੋਲਡੀ, ਕਾਮਰੇਡ ਗੁਰਮੁੱਖ ਸਿੰਘ ਲਾਲੀ, ਪ੍ਰੀਤਮ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ, ਹਰਭਜਨ ਸਿੰਘ, ਹਰਪਿੰਦਰ ਸਿੰਘ ਲਾਡਾ, ਅਮਨਦੀਪ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ ਕਾਲਾ, ਗੁਰਭੇਜ ਸਿੰਘ, ਅਮਰਬੀਰ ਸਿੰਘ, ਨਿੰਦਰ ਸਿੰਘ, ਜਗਦੀਪ ਸਿੰਘ, ਅਰਸ਼ਦੀਪ ਸਿੰਘ, ਰਣਜੀਤ ਸਿੰਘ ਰਾਣਾ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਰੰਮੀ, ਮਨਦੀਪ ਸਿੰਘ ਪੀ.ਏ., ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |