07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਿਲਡਿੰਗ ਮਟੀਰੀਅਲ ਦੀ ਦੁਕਾਨ ਵਿਚੋਂ 3 ਚੋਰਾਂ ਵਲੋਂ ਨਕਦੀ ਚੋਰੀ <br/>

Ad Position 21
No active advertisement
ਅਜੀਤ ਡੈਸਕ 08-03-2026
ਕਾਦੀਆਂ, 7 ਮਾਰਚ (ਕੁਲਵਿੰਦਰ ਸਿੰਘ)-ਕਾਦੀਆਂ ਦੇ ਹਰਚੋਵਾਲ ਰੋਡ 'ਤੇ ਸਥਿਤ ਇਕ ਬਿਲਡਿੰਗ ਮਟੀਰੀਅਲ ਵੇਚਣ ਦੀ ਦੁਕਾਨ ਵਿਚੋਂ ਬੀਤੀ ਰਾਤ ਤਿੰਨ ਅਣਪਛਾਤੇ ਚੋਰਾਂ ਵਲੋਂ ਗੱਲੇ ਵਿਚ ਰੱਖੇ 70 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ | ਦੁਕਾਨ ਮਾਲਕ ਸੌਰਵ ਦੀਵਾਨ ਪੁੱਤਰ ਸੁਰਿੰਦਰ ਦੀਵਾਨ ਵਾਸੀ ਮੁਹੱਲਾ ਧਰਮਪੁਰਾ ਕਰਦੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਜਦ ਸਵੇਰੇ 9 ਵਜੇ ਆ ਕੇ ਦੁਕਾਨ ਖੋਲ੍ਹੀ ਤਾਂ ਅੰਦਰ ਬਣਾਏ ਦਫ਼ਤਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ | ਜਦੋਂ ਦੁਕਾਨ ਵਿਚ ਲੱਗੇ ਕੈਮਰੇ ਚੈੱਕ ਕੀਤੇ ਤਾਂ ਉਹ ਬੰਦ ਸਨ | ਕੈਮਰੇ ਮੁੜ ਚਾਲੂ ਕੀਤੇ ਤਾਂ ਉਸ ਨੇ ਵੇਖਿਆ ਤਿੰਨ ਅਣਪਛਾਤੇ ਚੋਰ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਰਾਤ 1.21 'ਤੇ ਗੁਦਾਮ ਦੀ ਛੱਤ ਰਾਹੀਂ ਦਾਖ਼ਲ ਹੋਏ ਤੇ ਉਸ ਦੇ ਦਫ਼ਤਰ ਦੇ ਗੱਲੇ ਵਿਚੋਂ ਨਕਦੀ ਚੋਰੀ ਕਰ ਕੇ ਲੈ ਗਏ | ਇਸ ਇਸ ਚੋਰੀ ਦੀ ਘਟਨਾ ਦੀ ਜਾਣਕਾਰੀ ਥਾਣਾ ਕਾਦੀਆਂ ਦੀ ਪੁਲਿਸ ਨੂੰ ਦਿੱਤੀ ਗਈ ਹੈ | ਥਾਣਾ ਕਾਦੀਆਂ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 21 ਮਾਰਚ ਦੀ ਰੈਲੀ ਸੰਬੰਧੀ ਜਥੇ. ਲੰਗਾਹ ਵਲੋਂ ਧਾਰੋਵਾਲੀ ਵਿਖੇ ਭਰਵੀਂ ਮੀਟਿੰਗ ਅਗਲੀ ਖ਼ਬਰ ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੰੂ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ
Ad Position 24
No active advertisement