08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪ੍ਰਤਾਪ ਵਰਲਡ ਸਕੂਲ ਦੇ 16 ਵਿਦਿਆਰਥੀਆਂ ਨੇ ਜਨਰਲ ਨਾਲੇਜ ਉਲੰਪੀਅਡ 'ਚ ਸੋਨ ਤਗਮੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 16 ਵਿਦਿਆਰਥੀਆਂ ਨੇ ਐਸ.ਓ.ਐਫ. ਇੰਟਰਨੈਸ਼ਨਲ ਜਨਰਲ ਨਾਲੇਜ ਓਲੰਪੀਅਡ ਵਿਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਹ ਵਕਾਰੀ ਓਲੰਪੀਆਡ ਸਾਇੰਸ ਓਲੰਪੀਅਡ ਫਾਊਾਡੇਸ਼ਨ ਦੁਆਰਾ ਕਰਵਾਇਆ ਸਾਲਾਨਾ ਅਕਾਦਮਿਕ ਮੁਕਾਬਲਾ ਹੈ, ਜਿਸ ਵਿਚ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ | ਇਹ ਮੁਕਾਬਲਾ ਵਿਦਿਆਰਥੀਆਂ ਦੀ ਮੌਜੂਦਾ ਮਾਮਲਿਆਂ, ਸਮਾਜਿਕ ਤੇ ਰਾਜਨੀਤਿਕ ਵਿਕਾਸ, ਇਤਿਹਾਸ, ਭੂਗੋਲ ਤੇ ਆਮ ਗਿਆਨ ਨਾਲ ਸਬੰਧਤ ਵਿਸ਼ਿਆਂ ਦੀ ਸਮਝ ਦਾ ਮੁਲਾਂਕਣ ਕਰਦਾ ਹੈ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਤੇ ਪਿ੍ੰਸੀਪਲ ਸ਼ੁਬਰਾ ਰਾਣੀ ਨੇ ਦੱਸਿਆ ਕਿ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀ ਵਿਚ ਪ੍ਰਗਿਆਨ ਪ੍ਰਤੀਕ, ਦਕਸ਼ ਗੁਪਤਾ, ਮਾਧਵ ਸਰੀਨ, ਯੂਬੀ ਗੁਪਤਾ, ਤਰੇਸ਼, ਸੂਰਯਾਂਸ਼ ਧੀਮਾਨ, ਵੰਸ਼ਿਕਾ ਡਿਗਰਾ, ਅਰਚਿਤ ਸ਼ਰਮਾ, ਆਰਵ ਸ਼ਰਮਾ, ਮੁਹੰਮਦ ਜ਼ੁਬੈਰ, ਪਿਊਸ਼ ਦੱਤਾ, ਸ਼੍ਰੀਸ਼ਾ ਪਟਨਾਇਕ, ਅਬਦੁਲ ਹਨਨ, ਪ੍ਰਥਮ ਗੰਡੋਤਰਾ, ਦੇਵ ਪ੍ਰਤਾਪ ਤੇ ਰਿਸ਼ਨ ਸ਼ਰਮਾ ਸ਼ਾਮਿਲ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਸਕੂਲ ਦੀ ਸੰਪੂਰਨ ਤੇ ਗਿਆਨ-ਅਧਾਰਤ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਓਲੰਪੀਅਡ ਵਰਗੇ ਪਲੇਟਫ਼ਾਰਮ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਪਰ੍ਹੇ ਦੁਨੀਆ ਦੀ ਵਿਆਪਕ ਸਮਝ ਵਿਕਸਤ ਕਰਨ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਇਸ ਸਫਲਤਾ ਲਈ ਅਧਿਆਪਕਾਂ ਅਤੇ ਮਾਪਿਆਂ ਦੇ ਸਮਰਥਨ ਦੀ ਵੀ ਪ੍ਰਸੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ 'ਆਪ' ਹਲਕਾ ਇੰਚਾਰਜ ਵਿਭੂਤੀ ਸ਼ਰਮਾ ਵਲੋਂ 100 ਆਤਮ ਨਿਰਭਰ ਮਹਿਲਾਵਾਂ ਸਨਮਾਨਿਤ
Ad Position 24