24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਹਿਲਾਵਾਂ ਆਪਣੀ ਪ੍ਰਤਿਭਾ ਨਾਲ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ : ਕੰਚਨ ਚੌਹਾਨ <br/>

Ad Position 21
No active advertisement
ਅਜੀਤ ਡੈਸਕ 10-03-2026
ਬਟਾਲਾ, 9 ਮਾਰਚ (ਸਤਿੰਦਰ ਸਿੰਘ)- ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੀ ਵੂਮਨ ਐਂਡ ਚਾਈਲਡ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਪ੍ਰਧਾਨ ਤੇ ਔਰਤਾਂ ਨੂੰ ਅੰਦਰੂਨੀ ਪ੍ਰੇਸ਼ਾਨੀ ਸ਼ਿਕਾਇਤ ਕਮੇਟੀ ਸਬ-ਡਵੀਜ਼ਨ ਬਟਾਲਾ ਦੀ ਮੈਂਬਰ ਸ੍ਰੀਮਤੀ ਕੰਚਨ ਚੌਹਾਨ ਨੇ ਕਿਹਾ ਕਿ ਇਹ ਦਿਨ ਮਹਿਲਾਵਾਂ ਦੇ ਸਤਿਕਾਰ, ਉਨ੍ਹਾਂ ਦੇ ਅਧਿਕਾਰਾਂ ਤੇ ਸਮਾਜ ਵਿਚ ਉਨ੍ਹਾਂ ਦੇ ਅਮੋਲਕ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸਲਾਮ ਕਰਨ ਦਾ ਮੌਕਾ ਹੈ | ਇਹ ਦਿਨ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਇਕ ਮਜ਼ਬੂਤ ਤੇ ਵਿਕਸਿਤ ਸਮਾਜ ਦੀ ਨੀਂਹ ਮਹਿਲਾਵਾਂ ਦੇ ਸਤਿਕਾਰ ਤੇ ਸਸ਼ਕਤੀਕਰਨ 'ਤੇ ਹੀ ਟਿਕੀ ਹੁੰਦੀ ਹੈ | ਨਾਰੀ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਤਿਆਗ, ਮਮਤਾ, ਸ਼ਕਤੀ ਤੇ ਪ੍ਰੇਰਣਾ ਦਾ ਪ੍ਰਤੀਕ ਹੈ | ਉਹ ਜੀਵਨ ਦੇ ਹਰ ਰੂਪ ਵਿਚ ਸਮਾਜ ਨੂੰ ਸੰਵਾਰਨ ਦਾ ਕੰਮ ਕਰਦੀ ਹੈ | ਇਕ ਮਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੀ ਹੈ, ਇਕ ਭੈਣ ਆਪਣੇ ਭਰਾ ਦੇ ਜੀਵਨ ਵਿਚ ਪਿਆਰ ਤੇ ਭਰੋਸਾ ਭਰਦੀ ਹੈ, ਇਕ ਪਤਨੀ ਜੀਵਨ ਦੇ ਹਰ ਉਤਾਰ-ਚੜ੍ਹਾਅ ਵਿਚ ਆਪਣੇ ਪਤੀ ਦਾ ਸਾਥ ਨਿਭਾਉਂਦੀ ਹੈ ਅਤੇ ਇਕ ਧੀ ਘਰ ਵਿਚ ਖੁਸ਼ੀਆਂ ਦੀ ਰੌਸ਼ਨੀ ਲਿਆਉਂਦੀ ਹੈ | ਅੱਜ ਦੀ ਨਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ਵਿਚ ਮਰਦਾਂ ਤੋਂ ਘੱਟ ਨਹੀਂ ਹੈ | ਸਿੱਖਿਆ, ਵਿਗਿਆਨ, ਰਾਜਨੀਤੀ, ਖੇਡਾਂ, ਕਲਾ, ਵਪਾਰ ਤੇ ਪ੍ਰਸ਼ਾਸਨ—ਹਰ ਖੇਤਰ ਵਿਚ ਮਹਿਲਾਵਾਂ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ | ਇਸ ਦੇ ਬਾਵਜੂਦ ਸਮਾਜ ਵਿਚ ਅੱਜ ਵੀ ਕਈ ਥਾਵਾਂ 'ਤੇ ਮਹਿਲਾਵਾਂ ਨੂੰ ਭੇਦਭਾਵ, ਹਿੰਸਾ ਤੇ ਅਸਮਾਨਤਾ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਸਾਨੂੰ ਇਹ ਸੋਚਣ ਅਤੇ ਸੰਕਲਪ ਕਰਨ ਦਾ ਮੌਕਾ ਦਿੰਦਾ ਹੈ ਕਿ ਅਸੀਂ ਮਹਿਲਾਵਾਂ ਨੂੰ ਸਾਮਾਨ ਅਧਿਕਾਰ, ਸੁਰੱਖਿਆ ਤੇ ਸਤਿਕਾਰ ਦੇਈਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਪੇਸ਼ ਕਰਨ ਸਮੇਂ ਹਰ ਵਰਗ ਦਾ ਧਿਆਨ ਰੱਖਿਆ : ਡਾ. ਕੇ.ਜੇ. ਸਿੰਘ ਅਗਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਪੇਸ਼ ਕਰਨ ਸਮੇਂ ਹਰ ਵਰਗ ਦਾ ਧਿਆਨ ਰੱਖਿਆ : ਡਾ. ਕੇ.ਜੇ. ਸਿੰਘ
Ad Position 24