08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਡਾਈਟ ਵਿਚ ਮਹਿਲਾ ਦਿਵਸ 'ਤੇ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਪਠਾਨਕੋਟ, 10 ਮਾਰਚ (ਵਿਨੋਦ)-ਬ੍ਰੇਕਥਰੂ ਸੰਸਥਾ ਅਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਪਠਾਨਕੋਟ ਵਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਹ ਪ੍ਰੋਗਰਾਮ ਡਾਈਟ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਡਾਈਟ ਪਠਾਨਕੋਟ ਦੇ ਸਟਾਫ਼ ਤੋਂ ਇਲਾਵਾ ਐਸ.ਐਮ.ਡੀ. ਆਰ.ਐੱਸ. ਡੀ. ਕਾਲਜ ਪਠਾਨਕੋਟ ਦੇ ਸਿੱਖਿਆਰਥੀ ਅਤੇ ਕਾਲਜ ਸਟਾਫ਼ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਬ੍ਰੇਕਥਰੂ ਵਲੋਂ ਹਰਜੋਤ ਸਿੰਘ ਜ਼ੋਨਲ ਲੀਡ ਨੇ ਸਮੂਹ ਹਾਜ਼ਰ ਮੈਂਬਰਾਨ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਪਿਛੋਕੜ ਅਤੇ ਕਾਰਜ ਖੇਤਰ ਦੀ ਚਰਚਾ ਕੀਤੀ ਗਈ | ਉਪਰੰਤ ਡਾਈਟ ਪਿ੍ੰਸੀਪਲ ਹਰਵਿੰਦਰ ਸਿੰਘ ਸੈਣੀ ਨੇ ਰਸਮੀ ਸ਼ਬਦਾਂ ਨਾਲ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਦਿੱਤੀ | ਉਨ੍ਹਾਂ ਅਜੋਕੇ ਦੌਰ ਦੇ ਵਿਕਾਸ ਵਿਚ ਮਹਿਲਾਵਾਂ ਦੀ ਸਰਗਰਮ ਭੂਮਿਕਾ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ | ਪ੍ਰੋਗਰਾਮ ਦੌਰਾਨ ਮਹਿਲਾਵਾਂ ਦੇ ਅਜੋਕੇ ਦੌਰ 'ਤੇ ਸੰਘਰਸ਼, ਮਹਿਲਾ ਦਿਵਸ ਦੀ ਸਾਰਥਿਕਤਾ ਆਦਿ ਵਿਸ਼ਿਆਂ 'ਤੇ ਗਰੁੱਪ ਚਰਚਾ ਕਰਵਾਈ ਗਈ | ਸਿੱਖਿਆਰਥੀਆਂ ਵਲੋਂ ਉਪਰੋਕਤ ਵਿਸ਼ਿਆਂ 'ਤੇ ਪੋਸਟਰ ਵੀ ਬਣਾਏ ਗਏ | ਜਿਨ੍ਹਾਂ ਬਾਰੇ ਵਿਸਥਾਰ ਸਹਿਤ ਚਰਚਾ ਵੀ ਕੀਤੀ ਗਈ | ਕੁਝ ਸਿੱਖਿਆਰਥੀਆਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਕਵਿਤਾਵਾਂ 'ਤੇ ਵੀ ਗੀਤ ਪੇਸ਼ ਕੀਤੇ | ਪ੍ਰੋਗਰਾਮ ਦੇ ਅਖੀਰ ਵਿਚ ਪਿ੍ੰਸੀਪਲ ਹਰਵਿੰਦਰ ਸਿੰਘ ਵਲੋਂ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਵੀ ਵੰਡੇ ਗਏ | ਇਸ ਪ੍ਰੋਗਰਾਮ ਵਿਚ ਬ੍ਰੇਕਥਰੂ ਵਲੋਂ ਜ਼ਿਲ੍ਹਾ ਕੋਆਰਡੀਨੇਟਰ ਕਾਰਤਿਕ ਸਿੰਘ, ਡਾਈਟ ਪਠਾਨਕੋਟ ਵਲੋਂ ਵਿਸ਼ਾਲ ਸ਼ਰਮਾ, ਰਾਜੇਸ਼ ਕੁਮਾਰ, ਵਿਨੇ ਵਿਕਰਮ, ਵੰਦਨਾ ਭੱਲਾ ਅਤੇ ਕਿਰਨ ਰੇਖਾ ਸ਼ਾਮਿਲ ਹੋਏ | ਐਸ.ਐਮ.ਡੀ. ਆਰ.ਐੱਸ.ਡੀ. ਕਾਲਜ ਪਠਾਨਕੋਟ ਦੇ ਅਧਿਆਪਕ ਸਾਹਿਬਾਨ ਅਨਿਲ ਕੁਮਾਰ, ਕਵਿਤਾ ਪਠਾਨੀਆ ਅਤੇ ਜਾਗਿ੍ਤੀ ਮਹਾਜਨ ਵੀ ਉਚੇਚੇ ਤੌਰ 'ਤੇ ਸ਼ਾਮਿਲ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ 'ਆਪ' ਸਰਕਾਰ ਦੀ ਕਾਰਜਸ਼ੈਲੀ ਅਤੇ ਬਜਟ ਲੋਕ ਹਿਤ ਵਿਚ-ਠੇਕੇਦਾਰ ਅਮਰਜੀਤ ਸਿੰਘ <br/>
Ad Position 24