08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਸੁਜਾਨਪੁਰ, 10 ਮਾਰਚ (ਜਗਦੀਪ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਕਾਲਜ ਇੰਚਾਰਜ ਪ੍ਰੋ: ਸੁਖਵਿੰਦਰ ਕੌਰ ਦੀ ਦੇਖਰੇਖ ਹੇਠ ਕੀਤਾ ਗਿਆ | ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਦੀ ਪਿ੍ੰਸੀਪਲ ਡਾ: ਅਪਰਨਾ ਮੁੱਖ ਮਹਿਮਾਨ ਅਤੇ ਸਾਬਕਾ ਡਿਪਟੀ ਡੀ.ਈ.ਓ. ਪਠਾਨਕੋਟ ਰਜੇਸ਼ਵਰ ਸਲਾਰੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ | ਕਾਲਜ ਦੇ ਵਿਦਿਆਰਥੀਆਂ ਵਿਚ ਰੰਗੋਲੀ, ਚਾਟ ਮੇਕਿੰਗ, ਕਵਿਤਾ, ਭਾਸ਼ਣ ਅਤੇ ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ | ਪ੍ਰੋ: ਸੁਖਵਿੰਦਰ ਕੌਰ ਅਤੇ ਡਾ: ਅਪਰਨਾ ਨੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮੁੱਖ ਮਨੋਰਥ ਔਰਤਾਂ ਲਈ ਇਕ ਅਜਿਹੇ ਸਮਾਜ ਦੀ ਸਿਰਜਣਾ ਨੂੰ ਬੜਾਵਾ ਦੇਣਾ ਹੈ | ਜਿੱਥੇ ਔਰਤਾਂ ਖ਼ੁਦ ਨੂੰ ਜੁੜਿਆ ਹੋਇਆ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਪੂਰਨ ਤੌਰ 'ਤੇ ਬਰਾਬਰੀ ਦਾ ਹੱਕ ਮਿਲੇ | ਉਨ੍ਹਾਂ ਕਿਹਾ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮਕਸਦ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਕਿ ਉਨ੍ਹਾਂ ਨੂੰ ਬਣਦਾ ਹੱਕ ਮਿਲ ਸਕੇ | ਇਸ ਮੌਕੇ ਸੁਧਾ ਸ਼ਰਮਾ, ਡਾ: ਵਿਸ਼ਾਲ ਕੁਮਾਰ, ਡਾ: ਅਰਜਨ ਸਿੰਘ, ਪ੍ਰੋ: ਕਾਜਲ, ਪ੍ਰੋ: ਓਮ ਪ੍ਰਕਾਸ਼, ਡਾ: ਸ਼ਵੇਤਾ ਅਬਰੋਲ, ਪ੍ਰੋ: ਹਿਮਾਨੀ ਸੋਹਲ, ਡਾ: ਗੁਰਜੋਤ ਔਰ, ਪ੍ਰੋ: ਸੁਖਦੀਪ ਕੌਰ, ਡਾ: ਸ਼ੀਤਲ ਮਹਾਜਨ, ਡਾ: ਰਣਜੀਤ ਕੌਰ, ਡਾ: ਇੰਦੂ ਬਾਲਾ, ਪ੍ਰੋ: ਗੁਲਕਰਨ ਕੌਰ, ਪ੍ਰੋ: ਗੀਤਾਂਜਲੀ, ਰਾਜੇਸ਼ ਸਲਾਰੀਆ ਅਤੇ ਨੇਹਾ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਸਭਾ ਦੇ ਸਰਬਸੰਮਤੀ ਨਾਲ ਪ੍ਰੇਮ ਗਰਗ ਸੱਤਵੀਂ ਵਾਰ ਬਣੇ ਪ੍ਰਧਾਨ <br/> ਅਗਲੀ ਖ਼ਬਰ ਡਾਈਟ ਵਿਚ ਮਹਿਲਾ ਦਿਵਸ 'ਤੇ ਪ੍ਰੋਗਰਾਮ ਕਰਵਾਇਆ <br/>
Ad Position 24