ਧਾਰਕਲਾਂ, 10 ਮਾਰਚ (ਨਰੇਸ਼ ਪਠਾਨੀਆ)-ਅੱਜ ਪੰਚਾਇਤ ਸਮਿਤੀ ਧਾਰਕਲਾਂ ਦੀ ਚੋਣ ਲਈ ਸਾਰੇ ਮੈਂਬਰ ਬੀ.ਡੀ.ਪੀ.ਓ. ਦਫ਼ਤਰ ਧਾਰਕਲਾਂ ਵਿਖੇ ਇਕੱਠੇ ਹੋਏ ਅਤੇ ਸਾਰੇ ਮੈਂਬਰਾਂ ਨੇ ਚੇਅਰਪਰਸਨ ਤੇ ਉਪ ਚੇਅਰਪਰਸਨ ਦੀ ਚੋਣ ਸਰਬਸੰਮਤੀ ਨਾਲ ਕੀਤੀ | ਪੰਚਾਇਤ ਸਮਿਤੀ ਚੇਅਰਪਰਸਨ ਲਈ ਏਕਤਾ ਚੌਧਰੀ ਪਤਨੀ ਅਮਿਤ ਸਿੰਘ ਮੰਟੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਜਾਨਪੁਰ ਨੰੂ ਬਣਾਇਆ ਗਿਆ ਅਤੇ ਉਪ ਚੇਅਰਪਰਸਨ ਸੁਨੀਤਾ ਦੇਵੀ ਨੰੂ ਬਣਾਇਆ ਗਿਆ | ਇਸ ਮੌਕੇ ਪੰਚਾਇਤ ਸਮਿਤੀ ਮੈਂਬਰ ਕੁਲਦੀਪ, ਰਾਜ, ਦੀਪੂ, ਨਰੇਸ਼ ਕੁਮਾਰ, ਕਰਨੈਲ ਸਿੰਘ, ਲਕਸ਼ਮੀ ਦੇਵੀ, ਬੀਨਾ ਦੇਵੀ, ਕੁਸਮ, ਤਰਿਸ਼ਲਾ, ਜਸਬੀਰ ਸਿੰਘ, ਧਾਰ ਬਲਾਕ ਪ੍ਰਧਾਨ ਜਤਿੰਦਰ ਸਿੰਘ ਅਤੇ ਚੈਨ ਸਿੰਘ ਆਦਿ ਮੌਜੂਦ ਸਨ |